ਰੈਲੀ ਲਈ ਬੱਸਾਂ ਤੇ ਗੱਡੀਆਂ ਦਾ ਵੱਡਾ ਕਾਫਲਾ ਰਵਾਨਾ
ਰੈਲੀ ਲਈ ਬੱਸਾਂ ਅਤੇ ਗੱਡੀਆਂ ਦਾ ਵੱਡਾ ਕਾਫਲਾ ਰਵਾਨਾ
Publish Date: Mon, 06 Apr 2026 05:38 PM (IST)
Updated Date: Mon, 06 Apr 2026 05:40 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਵਿਧਾਨ ਸਭਾ ਹਲਕਾ ਨਾਭਾ ਤੋਂ ਨੌਜਵਾਨ ਆਗੂ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ 15 ਬੱਸਾਂ ਤੇ ਵੱਡੀ ਗਿਣਤੀ ਵਿਚ ਕਾਰਾਂ ਦਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਪਿਛਲੇ 4 ਸਾਲਾਂ ਵਿੱਚ ਹੋਏ ਸ਼ਾਨਦਾਰ ਵਿਕਾਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਅਤੇ 4 ਸਾਲਾਂ ਵਿਚ ਆਪਣੀਆਂ ਗਰੰਟੀਆਂ ਵੀ ਪੂਰੀਆਂ ਕੀਤੀਆਂ ਹਨ। ਉਨਾ ਕਿਹਾ ਕਿ ਸਰਕਾਰ ਨੇ ਹਰ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਕੇ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਪੂਰਾ ਕੀਤਾ ਹੈ। ਇਸ ਮੌਕੇ ਜਥੇਦਾਰ ਲਾਲ ਸਿੰਘ ਰਣਜੀਤਗੜ੍ਹ, ਗੁਰਪ੍ਰੀਤ ਸਿੰਘ ਗੋਪੀ ਫੈਜਗੜ੍ਹ, ਸੁੱਖ ਘੁੰਮਣ ਚਾਸਵਾਲ, ਗਿਆਨ ਸਿੰਘ ਖਨੌੜਾ, ਗੁਰਮੁੱਖ ਸਿੰਘ ਮੋਹਲਗੁਆਰਾ, ਧੀਰਜ ਠਾਕੁਰ, ਨੀਟੂ ਸ਼ਰਮਾ ਜੱਸੋਮਜਾਰਾ, ਜਸਕਰਨਵੀਰ ਸਿੰਘ ਤੇਜੇ, ਲਾਡੀ ਖਹਿਰਾ, ਬਾਵਾ ਸਿੰਘ ਕਕਰਾਲਾ, ਹਰਜਿੰਦਰ ਸਿੰਘ ਖਾਲਸਾ, ਗੁਰਜੰਟ ਸਿੰਘ ਅੱਚਲ, ਕੁਲਦੀਪ ਸਿੰਘ ਹੈਪੀ, ਬੱਗਾ ਕਕਰਾਲਾ, ਖੁਸ਼ਵਿੰਦਰ ਸ਼ਰਮਾ, ਰਘਵੀਰ ਸਿੰਘ ਨਰਮਾਣਾ, ਕੇਵਲ ਸਿੰਘ ਰਣਜੀਤਗੜ੍ਹ ਮੈਂਬਰ ਬਲਾਕ ਸੰਮਤੀ, ਦਵਿੰਦਰ ਸਿੰਘ ਥੂਹੀ, ਨਾਟੀ ਖੱਟੜਾ, ਮਾ. ਸੁਖਦੇਵ ਸਿੰਘ ਬਿਰਧਨੋ, ਸੁਖਜੀਤ ਸਿੰਘ ਹਾਂਸ, ਗੁਰਪ੍ਰੀਤ ਸਿੰਘ ਭੰਗੂ, ਰਣਧੀਰ ਸਿੰਘ ਮਟੋਰੜਾ, ਬਲਜੀਤ ਸਿੰਘ ਅਗੇਤਾ, ਸੂਖਚੈਨ ਸਿੰਘ ਮਲਕੋਂ, ਜਤਿੰਦਰ ਸਿੰਘ ਕਕਰਾਲਾ, ਦੀਨਾ ਜੋਸ਼ੀ, ਸੁਖਚੈਨ ਸਿੰਘ ਕੁਲਾਰਾਂ, ਦਰਸ਼ਨ ਸਿੰਘ ਬਿਰਧਨੋਂ, ਬਲਜੀਤ ਸਿੰਘ ਅਗੇਤਾ ਸਰਪੰਚ, ਪਰਮਦੀਪ ਸਿੰਘ ਬੀਨਾਹੇੜੀ ਸਰਪੰਚ, ਅਮਰੀਕ ਸਿੰਘ ਸਰਪੰਚ ਬੁੱਗਾ, ਹਰਪ੍ਰੀਤ ਸਿੰਘ ਚੌਹਾਨ, ਬਿਕਰਮਜੀਤ ਸਿੰਘ ਵਿੱਕੀ, ਮਾ. ਦਰਸ਼ਨ ਸਿੰਘ ਮੋਹਲਗੁਆਰਾ, ਚਮਕੌਰ ਸਿੰਘ ਗੁਣੀਕੇ, ਵਿਜੇ ਠਾਕੁਰ ਗੋਬਿੰਦਪੁਰਾ, ਰਾਜ ਰਾਣੀ ਜੱਸੋਮਜਾਰਾ, ਜੋਤੀ ਰਾਣੀ ਗੋਬਿੰਦਪੁਰਾ, ਮੰਗਤ ਸਿੰਘ ਛੀਟਾਵਾਲਾ, ਛੋਟਾ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਜੱਸੋਮਾਜਰਾ, ਰਾਜ ਕੁਮਾਰ ਰਾਜੀ, ਬੱਗਾ ਕਕਰਾਲਾ, ਅੰਮ੍ਰਿਤਪਾਲ ਸਿੰਘ ਕਾਕਾ, ਹੈਪੀ ਸਰੈਣਦਾਸ ਕਲੋਨੀ, ਉੱਤਮ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ ਅਤੇ ਆਪ ਅਹੁਦੇਦਾਰ ਅਤੇ ਵਲੰਟੀਅਰ ਮੌਜੂਦ ਸਨ।