ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੀ ਯਾਦ ’ਚ ਹੋਇਆ ਗੁਰਮਤਿ ਸਮਾਗਮ
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਤੇ ਯਾਦ ਵਿੱਚ ਹੋਇਆ ਸਲਾਨਾ ਗੁਰਮਤ ਸਮਾਗਮ
Publish Date: Mon, 09 Mar 2026 05:59 PM (IST)
Updated Date: Mon, 09 Mar 2026 06:03 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਟੋਡਰਵਾਲ ਵਿਖੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਯਾਦ ਵਿਚ ਧਰਮ ਪ੍ਰਚਾਰ ਫੇਰੀ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਗੁਰਮਤਿ ਸਮਾਗਮ ਬੜੀ ਸ਼ਰਧਾ, ਸਤਿਕਾਰ ਅਤੇ ਚੜ੍ਹਦੀ ਕਲਾ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਦਮਦਮੀ ਟਕਸਾਲ ਦੇ ਵਿਦਵਾਨ ਵਿਦਿਆਰਥੀਆਂ ਬਾਬਾ ਦਰਸ਼ਨ ਸਿੰਘ ਮਲ੍ਹੇਵਾਲ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ ਅਤੇ ਬਾਬਾ ਸੰਤੋਖ ਸਿੰਘ ਰੱਬ ਵੱਲੋਂ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰਮਤਿ ਨਾਲ ਜੋੜਿਆ ਗਿਆ। ਬਾਬਾ ਮੁਖਤਿਆਰ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਸ ਮੌਕੇ ਰਾਗੀ ਬੀਬੀ ਰਣਧੀਰ ਕੌਰ ਪਟਿਆਲੇ ਵਾਲਿਆਂ ਨੇ ਰਸਭਰੇ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਭਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਤੇ ਸ਼੍ਰੋਮਣੀ ਪੰਥਕ ਬੁੱਢਾ ਦਲ ਅਮਰੀਕਾ ਦੇ ਜਥੇਦਾਰ ਬਾਬਾ ਜਸਵਿੰਦਰ ਸਿੰਘ ਜੱਸੀ ਦੀ ਹਾਜ਼ਰੀ ਜਥੇਦਾਰ ਬਾਬਾ ਕਸਮੀਰਾਂ ਸਿੰਘ ਵੱਲੋਂ ਲਵਾਈ ਗਈ। ਸਮਾਗਮ ਵਿਚ ਬਾਬਾ ਨਾਜਰ ਸਿੰਘ ਧਬਲਾਨ, ਬਾਬਾ ਅਮਰ ਸਿੰਘ ਕਾਉਰਜੀਵਾਲਾ, ਬਾਬਾ ਜਗਜੀਤ ਸਿੰਘ ਕਕਰਾਲਾ, ਬਾਬਾ ਜੱਸਾ ਸਿੰਘ ਟੋਡਰਵਾਲ, ਭਾਈ ਪੁਛਮਿੰਦਰ ਸਿੰਘ ਬੇਨੜਾ, ਬੀਬੀ ਰਾਜ ਕੌਰ ਬੇਨੜਾ, ਭਾਈ ਅੰਮ੍ਰਿਤ ਸਿੰਘ ਟੋਡਰਵਾਲ, ਭਾਈ ਹਰਕੀਰਤ ਸਿੰਘ ਕੁਲਾਰ (ਕੈਨੇਡਾ ਨਿਵਾਸੀ), ਭਾਈ ਬਲਵੰਤ ਸਿੰਘ (ਅਮਰੀਕਾ ਨਿਵਾਸੀ), ਭਾਈ ਰਛਪਾਲ ਸਿੰਘ ਸਾਬਕਾ ਸਰਪੰਚ ਸੁਲੇਮਪੁਰ (ਅਮਰੀਕਾ ਨਿਵਾਸੀ), ਜਥੇਦਾਰ ਭਾਈ ਜਸਵਿੰਦਰ ਸਿੰਘ ਬਿੰਦਾ, ਭਾਈ ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸੁਤੰਤਰ ਅਕਾਲੀ ਦਲ, ਭਾਈ ਸਤਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਜਗਦੇਵ ਸਿੰਘ ਚੌਦਾਂ ਅਤੇ ਭਾਈ ਬਲਦੇਵ ਸਿੰਘ ਸਾਬਕਾ ਚੇਅਰਮੈਨ ਗੁਰਦਿੱਤਪੁਰਾ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰਕੇ ਸਮਾਗਮ ਦੀ ਰੌਣਕ ਵਧਾਈ। ਇਸ ਦੌਰਾਨ ਰਣਜੀਤ ਅਖਾੜਾ ਦੇ ਪ੍ਰਬੰਧਕ ਡਾ. ਭਾਈ ਮਨਿੰਦਰ ਸਿੰਘ ਵੱਲੋਂ ਗੁਰਦੁਆਰਾ ਡੇਰਾ ਬਾਬਾ ਅਜੈਪਾਲ ਸਿੰਘ ਘੋੜਿਆਂ ਵਾਲਿਆਂ ਦੇ ਸਹਿਯੋਗ ਨਾਲ ਮਾਰਸ਼ਲ ਆਰਟ ਗੱਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਟੋਡਰਵਾਲ ਅਤੇ ਨਗਰ ਪੰਚਾਇਤ ਵੱਲੋਂ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਬਾਬਾ ਮੁਖਤਿਆਰ ਸਿੰਘ ਮੁਖੀ ਟੋਡਰਵਾਲ ਵੱਲੋਂ ਦਿਲੋਂ ਧੰਨਵਾਦ ਕੀਤਾ ਗਿਆ।