ਜਨਹਿਤ ਸੰਮਤੀ ਤੇ ਇੰਡੀਅਨ ਮੈਡੀਕਲ ਐਸ਼ੋਸੀਏਸ਼ਨ ਵਲੋਂ ਮੈਡੀਕਲ ਜਾਂਚ ਕੈਂਪ ਲਗਾਇਆ
ਜਨਹਿਤ ਸਮਿਤੀ ਅਤੇ ਇੰਡੀਅਨ ਮੈਡੀਕਲ ਐਸ਼ੋਸੀਏਸ਼ਨ ਵਲੋਂ ਮੈਡੀਕਲ ਜਾਂਚ ਕੈਂਪ ਲਗਾਇਆ
Publish Date: Tue, 07 Apr 2026 04:17 PM (IST)
Updated Date: Tue, 07 Apr 2026 04:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵਿਸ਼ਵ ਸਿਹਤ ਦਿਵਸ ਮੌਕੇ ਸੰਸਥਾ ਜਨਹਿਤ ਸੰਮਤੀ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪਟਿਆਲਾ ਵਲੋਂ ਬਾਰਾਦਰੀ ਗਾਰਡਨ ਵਿਚ ਮੈਡੀਕਲ ਜਾਂਚ ਕੈਂਪ ਲਗਾਇਆ ਗਿਆl ਇਸ ਮੌਕੇ ਡਾਕਟਰ ਅਮਨਦੀਪ ਬਖਸ਼ੀ ਵਲੋਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਨੁਕਤਿਆਂ ਤੋਂ ਜਾਣੂ ਕਰਵਾਇਆ ਗਿਆl ਉਹਨਾਂ ਦੱਸਿਆ ਕਿ ਸਿਹਤ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਸਿਹਤ ਬਾਰੇ ਜਾਗਰੂਕ ਕਰਨਾ ਹੈ l ਡਾ. ਰਜਿੰਦਰ ਗੋਇਲ , ਸਕੱਤਰ ਇੰਡੀਅਨ ਮੈਡੀਕਲ ਐਸ਼ੋਸੀਏਸ਼ਨ ਪਟਿਆਲਾ ਵਲੋਂ ਦੱਸਿਆ ਗਿਆ ਕਿ ਅੱਜ ਵਿਸ਼ਵ ਵਿਚ ਬਿਮਾਰੀਆਂ ਵਧਣ ਦਾ ਕਾਰਣ ਸਾਡੇ ਵਿਚਰਨ ਦਾ ਢੰਗ ਹੈ l ਸਹੀ ਖਾਣਾ ਪੀਣ, ਸੈਰ ਅਤੇ ਸਮਾਜਿਕ ਕੰਮ ਚੰਗੀ ਅਤੇ ਨਰੋਈ ਜ਼ਿੰਦਗੀ ਜਿਉਣ ਲਈ ਜ਼ਰੂਰੀ ਹਨ l ਇਸ ਮੌਕੇ ਵਿਸੇਸ਼ ਤੌਰ ’ਤੇ ਇੰਡੀਅਨ ਮੈਡੀਕਲ ਐਸ਼ੋਸੀਏਸ਼ਨ ਪੰਜਾਬ ਦੇ ਸਾਬਕਾ ਪ੍ਰਧਾਨਡਾਕਟਰ ਭਗਵੰਤ ਸਿੰਘ ਵਲੋਂ ਸ਼ਿਰਕਤ ਕੀਤੀ ਗਈ l ਡਾਕਟਰ ਭਗਵੰਤ ਸਿੰਘ ਜੀ ਨੇ ਦੱਸਿਆ ਕਿ ਸਾਨੂੰ ਆਪਣੀ ਸਿਹਤਮੰਦ ਨੂੰ ਤੰਦਰੁਸਤ ਰੱਖਣ ਲਈ ਪ੍ਰੋਟੀਨਡਾਇਟ ਵਿਚ ਵਾਧਾ ਕਰਨਾ ਚਾਹੀਦਾ ਹੈl ਇਸ ਲਈ ਸਾਨੂੰ ਰੋਜ ਸ਼ਰੀਰਕ ਲੋੜ ਅਨੁਸਾਰ ਚੰਗਾ ਅਤੇ ਪੋਸ਼ਕ ਭਰਪੂਰ ਖਾਨਾਂ ਖਾਣਾ ਚਾਹੀਦਾ ਹੈ l ਸੰਸਥਾ ਜਨਹਿਤ ਸਮਿਤੀ ਵਲੋਂ ਵਿਸੇਸ਼ ਤੌਰ ਤੇ ਸੰਸਥਾ ਦੇ ਜੁਆਇੰਟ ਸਕੱਤਰ ਅਤੇ ਸਮਾਜ ਸੇਵੀ ਜਗਤਾਰ ਸਿੰਘ ਜੱਗੀ ਵਲੋਂ ਕੈਂਪ ਲਗਾਉਣ ਲਈ ਇੰਡੀਅਨ ਮੈਡੀਕਲ ਐਸ਼ੋਸੀਏਸ਼ਨ ਦਾ ਧੰਨਵਾਦ ਕੀਤਾ ਗਿਆ l ਉਹਨਾਂ ਵਲੋਂ ਸ਼ਾਮਿਲ ਹੋਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਗਿਆl ਇਸ ਮੌਕੇ ਇੰਡੀਅਨ ਮੈਡੀਕਲ ਐਸ਼ੋਸੀਏਸ਼ਨ ਤੋਂ ਡਾਕਟਰ ਪਰਵਿੰਦਰ ਸਿੰਘ ਫਾਈਨਾਂਸ ਸੈਕਟਰੀ, ਡਾਕਟਰ ਰਾਕੇਸ਼ ਅਰੋੜਾ ਮੈਂਬਰ ਪੰਜਾਬ ਮੈਡੀਕਲ ਕੌਂਸਲ, ਡਾਕਟਰ ਕਿਰਨ ਜੋਤ ਕੌਰ, ਡਾਕਟਰ ਜਸਲੀਨ ਕੌਰ, ਡਾਕਟਰ ਰਜਨੀ ਕਪੂਰ, ਡਾਕਟਰ ਸੀਮਾ ਗੋਇਲ, ਡਾਕਟਰ ਰੋਹਿਤ ਸਿੰਗਲਾ ਅਤੇ ਡਾਕਟਰ ਅਰੁਣ ਬਾਂਸਲ, ਐੱਚ ਦੁਆ ਸਾਹਿਬ, ਗੁਰਜੀਤ ਬੇਦੀ, ਸਤੀਸ਼ ਜੋਸ਼ੀ ਅਤੇ ਸੈਰ ਪ੍ਰੇਮੀ ਸ਼ਾਮਿਲ ਹੋਏ l