ਜਨਹਿੱਤ ਸੰਮਤੀ ਨੇ ਚਲਾਈ ਸਫ਼ਾਈ ਮੁਹਿੰਮ
ਜਨਹਿੱਤ ਸੰਮਤੀ ਨੇ ਚਲਾਇਆ ਸਫਾਈ ਅਭਿਆਨ
Publish Date: Sat, 28 Feb 2026 06:01 PM (IST)
Updated Date: Sat, 28 Feb 2026 06:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵੱਲੋਂ ਪ੍ਰਧਾਨ ਐੱਸਕੇ ਗੌਤਮ ਅਤੇ ਜਨਰਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਚਿਲਡਰਨ ਪਾਰਕ ਅਤੇ ਬਾਰਾਂਦਰੀ ਗਾਰਡਨ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ, ਜਿਸ ਵਿਚ ਯੂਨੀਵਰਸਲ ਕਾਲਜ ਪੈਟਰਨ ਦੀ ਐੱਨਐੱਸਐੱਸ ਵਲੰਟੀਅਰ ਟੀਮ ਦੇ ਵਿਦਿਆਰਥੀਆਂ ਨੇ ਦੋਵਾਂ ਪਾਰਕਾਂ ਦਾ ਕੂੜਾ ਚੁੱਕ ਕੇ ਬਾਰਾਂਦਰੀ ਗਾਰਡਨ ਅਤੇ ਚਿਲਡਰਨ ਪਾਰਕ ਦੀ ਸਫ਼ਾਈ ਕੀਤੀ। ਇਸ ਮੌਕੇ ਡਾ. ਅਮਰੀਸ਼ ਧਵਨ ਪ੍ਰਿੰਸੀਪਲ, ਕੁਸ਼ਲ ਕੁਮਾਰ, ਅਮਨਦੀਪ ਕੌਰ ਕੋਆਰਡੀਨੇਟਰ ਐੱਨਐੱਸਐੱਸ ਕੈਂਪ, ਮਨਜੀਤ ਸਿੰਘ, ਰਵੀ ਕੁਮਾਰ, ਲਿਤਾਸ਼ਾ, ਸੁਮਨ, ਯੂਨੀਵਰਸਲ ਕਾਲਜ ਪੈਟਰਨ ਦੇ ਸਟਾਫ ਮੈਂਬਰ ਮੌਜੂਦ ਸਨ। ਇਸ ਮੌਕੇ ਡਾ. ਅਮਰੀਸ਼ ਧਵਨ ਪ੍ਰਿੰਸੀਪਲ ਨੇ ਕਿਹਾ ਕਿ ਜਨਹਿੱਤ ਸੰਮਤੀ ਵੱਲੋਂ ਪਟਿਆਲਾ ਸ਼ਹਿਰ ਦੇ ਪਾਰਕਾਂ ਦੀ ਸਾਂਭ-ਸੰਭਾਲ ਕਰਨੀ, ਲੋੜਵੰਦ ਲੜਕੀਆਂ ਦੇ ਵਿਆਹਾਂ ਵਿਚ ਮਦਦ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਲੋੜਵੰਦਾਂ ਦੀ ਮਦਦ ਲਈ ਪੰਜ ਮੁਫ਼ਤ ਐਂਬੂਲੈਂਸ ਚਲਾਉਣੀਆਂ, ਰਾਜਿੰਦਰਾ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਲਈ ਵ੍ਹੀਲਚੇਅਰ, ਟਰਾਈਸਾਈਕਲ, ਮੁਫ਼ਤ ਦਵਾਈਆਂ ਦੇਣੀਆਂ, ਲੋੜਵੰਦ ਔਰਤਾਂ ਅਤੇ ਲੜਕੀਆਂ ਲਈ ਮੁਫ਼ਤ ਸਿਲਾਈ ਕਢਾਈ, ਕੰਪਿਊਟਰ ਸੈਂਟਰ ਖੋਲ੍ਹਣੇ ਬਹੁਤ ਪ੍ਰਸ਼ੰਸਾਯੋਗ ਹੈ।