ਸੰਸਥਾ ਜਨਹਿੱਤ ਸੰਮਤੀ ਪਟਿਆਲਾ ਵੱਲੋਂ ਗੁਲਾਬ ਦੇ ਬੂਟੇ ਲਗਾਏ
ਸੰਸਥਾ ਜਨਹਿੱਤ ਸਮਿਤੀ ਪਟਿਆਲਾ ਵਲੋਂ ਗੁਲਾਬ ਦੇ ਬੂਟੇ ਲਗਾਏ
Publish Date: Fri, 20 Mar 2026 04:33 PM (IST)
Updated Date: Fri, 20 Mar 2026 04:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸੰਸਥਾ ਜਨਹਿਤ ਸੰਮਤੀ ਪਟਿਆਲਾ ਵੱਲੋਂ ਪੋਲੋ ਗਰਾਊਂਡ ਪਟਿਆਲਾ ਵਿਖੇ ਗੁਲਾਬ ਦੇ ਬੂਟੇ ਲਗਾਏ ਗਏ l ਇਸ ਮੌਕੇ ਵਿਸ਼ੇਸ਼ ਤੌਰ ’ਤੇ ਤੇਜਿੰਦਰ ਮਹਿਤਾ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਪਟਿਅਲਾ ਵਲੋਂ ਸ਼ਿਰਕਤ ਕੀਤੀ ਗਈl ਮਹਿਤਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਜਨਹਿੱਤ ਸੰਮਤੀ ਦਾ ਕਾਰਜ ਸ਼ਾਲਾਘਾ ਯੋਗ ਹੈ। ਮਹਿਤਾ ਸਾਹਿਬ ਨੇ ਕਿਹਾ ਕਿ ਜੋ ਅੱਜ ਫੁੱਲਾਂ ਦੇ ਬੂਟੇ ਲਗਾਏ ਗਏ ਹਨ, ਇਸ ਨਾਲ ਪੋਲੋ ਗਰਾਊਂਡ ਦੀ ਦਿੱਖ ਹੋਰ ਸੋਹਣੀ ਹੋਵੇਗੀ। ਇਸ ਮੌਕੇ ਸਮਾਜ ਸੇਵੀ ਜਗਤਾਰ ਜੱਗੀ ਨੇ ਦੱਸਿਆ ਕਿ ਸੰਸਥਾ ਵਲੋਂ ਹਰੇਕ ਸਾਲ 1000 ਦੇ ਰੁੱਖ ਲਗਾ ਕੇ ਪਾਲੇ ਜਾਂਦੇ ਹਨ। ਜੱਗੀ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਰੁੱਖ ਲਗਾ ਕੇ ਸੰਭਾਲਣਾ ਚਾਹੀਦਾ ਹੈ ਤਾਂ ਜੋ ਰੁੱਖ ਪੂਰੀ ਤਰ੍ਹਾਂ ਵੱਧ ਸਕਣ। ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਵੱਲੋਂ ਸੰਸਥਾ ਦੇ ਕੰਮਾਂ ਬਾਰੇ ਦੱਸਿਆ ਗਿਆ ਕਿ ਸੰਸਥਾ ਵਲੋਂ ਮੁਫਤ ਐਂਬੂਲੈਂਸ, ਵਿਦਿਅਰਥੀਆਂ ਨੂੰ ਕਿਤਾਬਾਂ ਅਤੇ ਫੀਸ, ਮਰੀਜ਼ਾਂ ਨੂੰ ਇਲਾਜ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਸੰਸਥਾ ਦੇ ਮੈਂਬਰ ਬਣੋ ਤਾਂ ਜੋ ਸਮਾਜ ਵਿਚ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਇਸ ਮੌਕੇ ਵਿਸ਼ੇਸ ਤੌਰ ਪਹੁੰਚਿਆ ਸ਼ਖ਼ਸੀਅਤਾਂ ਵਿਚ ਡੀਏਸਓ ਨਵਜੋਤ ਸਿੰਘ ਧਾਲੀਵਾਲ, ਕੋਚ ਨਵਿੰਦਰ ਸਿੰਘ, ਅਵਿਨਾਸ਼ ਗੁਪਤਾ, ਕੋਚ ਗੁਰਮਿਤ ਸਿੰਘ, ਕੋਚ ਗੁਰਪਾਲ ਸਿੰਘ, ਕੋਚ ਗੁਰਪ੍ਰੀਤ ਸਿੰਘ, ਕੋਚ ਦਲਵੀਰ ਕੌਰ, ਵਰਿੰਦਰ ਸਿੰਘ ਗਿੱਲ, ਨਿਰਮਲ ਝਨੇੜੀ, ਨਿੱਕੂ, ਹਰਵਿੰਦਰ ਕੌਰ ਅਤੇ ਗਗਨਦੀਪ ਸਿੰਘ ਆਦਿ ਸ਼ਾਮਲ ਹੋਏ।