ਸਲੱਮ ਏਰੀਆ ’ਚ ਸਿਲਾਈ ਸੈਂਟਰ ਖੋਲ੍ਹਣੇ ਸ਼ਲਾਘਾਯੋਗ : ਮੇਅਰ ਗੋਗੀਆ
ਸਲੱਮ ਏਰੀਆ ’ਚ ਸਿਲਾਈ ਸੈਂਟਰ ਖੋਲਣੇ ਸ਼ਲਾਘਾਯੋਗ: ਮੇਅਰ ਗੋਗੀਆ
Publish Date: Mon, 02 Feb 2026 05:14 PM (IST)
Updated Date: Mon, 02 Feb 2026 05:17 PM (IST)
ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਸਲੱਮ ਏਰੀਆ ਰਾਜਪੁਰਾ ਕਾਲੋਨੀ ਵਿੱਚ ਲੜਕੀਆਂ ਲਈ ਸਿਲਾਈ ਸੈਂਟਰ ਖੋਲ੍ਹਿਆ ਗਿਆ। ਜਿਸ ਵਿਚ ਮੁੱਖ ਮਹਿਮਾਨ ਕੁੰਦਨ ਗੋਗੀਆ ਮੇਅਰ ਪਟਿਆਲਾ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਤੌਰ ਤੇ ਬਾਲ ਕ੍ਰਿਸ਼ਨ ਬਿੰਦਲ, ਸੁਰਵਿੰਦਰ ਸਿੰਘ ਛਾਬੜਾ, ਐਚ. ਐਨ ਮਹਿਸਮ ਪੂਰੀ, ਸੁਨੀਲ ਵਧਵਾ, ਹਰਿੰਦਰ ਪਾਲ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ, ਦੀਨਾ ਨਾਥ ਰਜੋਲਿਆਂ, ਅਨਿਲ ਭਾਰਤੀ, ਅਬਦੁਲ ਵਾਹਿਦ ਮੈਡਮ ਸੁਨੀਤਾ, ਗਗਨਦੀਪ ਸਿੰਘ, ਸਤੀਸ਼ ਜੋਸੀ, ਸਿਲਾਈ ਟੀਚਰ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕੁੰਦਨ ਗੋਗੀਆ ਨੇ ਕਿਹਾ ਕਿ ਜਨਹਿੱਤ ਸੰਮਤੀ ਵਲੋਂ ਲੋੜਵੰਦ ਲੜਕੀਆਂ ਲਈ ਸਿਲਾਈ ਸੈਂਟਰ ਦਾ ਖੋਲਣਾ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਪਾਰਕਾ ਦੀ ਸਾਭ ਸੰਭਾਲ ਕਰਨੀ, ਲੋੜਵੰਦ ਲੜਕੀਆਂ ਦੇ ਵਿਆਹਾ ਵਿਚ ਮਦਦ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਲੋੜਵੰਦਾਂ ਦੀ ਮਦਦ ਲਈ ਪੰਜ ਫਰੀ ਐਂਬੂਲੈਂਸ ਚਲਾਉਣੀਆਂ, ਰਾਜਿੰਦਰਾ ਹਸਪਤਾਲ ਵਿਚ ਲੋੜਵੰਦ ਮਰੀਜ਼ਾਂ ਲਈ ਵੀਲਚੇਅਰ, ਟਰਾਈਸਾਈਕਲ, ਮੁਫ਼ਤ ਦਵਾਈਆ ਦੇਣੀਆਂ ਬਹੁਤ ਪ੍ਰਸੰਸਾਯੋਗ ਹੈ।