ਰਹਿਦੀਆਂ ਤਨਖਾਹਾਂ ਤੇ ਏਰੀਅਰ ਜਾਰੀ ਕਰਾਉਣ ਲਈ ਭੜਕੇ ਜੰਗਲਾਤ ਕਾਮੇ
ਰਹਿਦੀਆਂ ਤਨਖਾਹਾਂ ਤੇ ਏਰੀਅਰ ਜਾਰੀ ਕਰਾਉਣ ਲਈ ਭੜਕੇ ਜੰਗਲਾਤ ਕਾਮੇ
Publish Date: Mon, 09 Mar 2026 04:45 PM (IST)
Updated Date: Mon, 09 Mar 2026 04:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜੰਗਲਾਤ ਵਰਕਰ ਯੂਨੀਅਨ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਵੱਡੀ ਗਿਣਤੀ ’ਚ ਜੰਗਲਾਤ ਕਾਮੇ ਅੱਜ ਸਵੇਰੇ ਆਪਣੇ ਝੰਡੇ ਮਾਟੋ ਅਤੇ ਬੈਨਰ ਲੈ ਕੇ ਨਾਅਰੇ ਮਾਰਦੇ ਹੋਏ ਪੂਰੇ ਜੋਸੋ ਖਰੋਸ ਨਾਲ ਵਣ ਮੰਡਲ ਦਫਤਰ ਪਟਿਆਲਾ ਅੱਗੇ ਪਹੁੰਚੇ ਅੱਜ ਦੇ ਇਸ ਧਰਨੇ ਦੀ ਅਗਵਾਈ ਜਸਵਿੰਦਰ ਸਿੰਘ ਸੋਜਾ, ਜਗਤਾਰ ਸਿੰਘ ਸ਼ਾਹਪੁਰ, ਜੋਗਾ ਸਿੰਘ, ਨਰੇਸ ਬੋਸਰ ਤੇ ਭੂਪਿੰਦਰ ਸਿੰਘ ਸਾਧੋਹੇੜੀ ਨੇ ਕੀਤੀ। ਜੰਗਲਾਤ ਕਾਮੇ ਲੰਮੇ ਸਮੇਂ ਤੋਂ ਅਧਿਕਾਰੀਆਂ ਨਾਲ ਵਾਰ-ਵਾਰ ਮੀਟਿੰਗਾਂ ਕਰ ਰਹੇ ਸਨ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅਧਿਕਾਰੀਆਂ ਵੱਲੋਂ ਕੁਝ ਕਾਮਿਆਂ ਦੀਆਂ ਰਹਿੰਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਅਤੇ ਵਰਕਰਾਂ ਦਾ ਏਰੀਅਰ ਵੀ ਜਾਰੀ ਨਹੀ ਕੀਤਾ ਰਿਹਾ ਜਿਸ ਕਾਰਨ ਭੜਕੇ ਜੰਗਲਾਤ ਕਾਮਿਆਂ ਨੇ ਅੱਜ ਵਣ ਮੰਡਲ ਦਰਫਤ ਅੱਗੇ ਧਰਨਾ ਸ਼ੁਰੂ ਕੀਤਾ ਇਸ ਧਰਨੇ ਦੀ ਹਮਾਇਤ ਕਰਨ ਲਈ ਆਏ ਫੈਡਰੇਸ਼ਨ ਆਗੂਆਂ ਦਰਸ਼ਨ ਬੇਲੂ ਮਾਜਰਾ, ਜਸਵੀਰ ਖੋਖਰ ਧਰਮਪਾਲ ਲੋਟ ਤੇ ਰਾਜਪਾਲ ਲਸੋਈ ਨੇ ਕਿਹਾ ਕਿ ਲੰਮਾ ਸਮਾਂ ਵਿਭਾਗ ’ਚ ਕੰਮ ਕਰਨ ਦੇ ਬਾਵਜੂਦ ਜਦੋਂ ਇਹ ਨਗੂਣੀ ਤਨਖਾਹ ਲੈ ਰਹੇ ਕਾਮਿਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਇਸ ਤੋਂ ਮਾੜੀ ਤੇ ਨਿੰਦਣ ਯੋਗ ਗੱਲ ਹੋਰ ਕੀ ਹੋ ਸਕਦੀ ਹੈ ਆਗੂਆਂ ਨੇ ਜਿੱਥੇ ਸਰਕਾਰ ਵੱਲੋਂ ਕੱਲ ਦੇ ਧਰਨੇ ਤੇ ਚੰਡੀਗੜ੍ਹ ਵਿਖੇ ਕੀਤੇ ਤਸ਼ੱਦਦ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਤੇ ਉਸਦੇ ਨਾਲ ਹੀ ਜੋ ਸਾਂਝਾ ਇਕੱਠ ਹੋਇਆ ਉਸ ’ਚ ਸ਼ਾਮਲ ਹੋ ਕੇ ਸਰਕਾਰ ਦਾ ਘੜੇ ਭੰਨ ਕੇ ਪਿੱਟ ਸਿਆਪਾ ਵੀ ਕੀਤਾ। ਜੰਗਲਾਤ ਕਾਮਿਆਂ ਦੇ ਇਕੱਠ ਨੂੰ ਮੁਲਾਜ਼ਮ ਆਗੂ ਭਿੰਦਰ ਸਿੰਘ ਘੱਗਾ, ਤਰਸੇਮ ਸਿੰਘ ਸੈਣੀ ਮਾਜਰਾ, ਸਦੀਕ ਖਾਨ ਹਰਜਿੰਦਰ ਸਰਹਿੰਦ ਤੇ ਰਣਬੀਰ ਮੂਲੇਪੁਰ ਨੇ ਸੰਬੋਧਨ ਕੀਤਾ। ਅੱਜ ਦੀ ਇਕੱਤਰਤਾ ’ਚ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ, ਜਸਵੀਰ ਕੌਰ, ਕੁਲਦੀਪ ਕੌਰ ਮਾਂਗੇਵਾਲ, ਜਸਪਾਲ ਕੌਰ, ਅਮਰਜੀਤ ਕੌਰ, ਕਰਮਜੀਤ ਕੌਰ ਆਗੂਆਂ ਨੇ ਵੀ ਸੰਬੋਧਨ ਕੀਤਾ।