ਮਿੰਨੀ ਸਕੱਤਰੇਤ ਵਿਖੇ ਬਾਬਾ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ
ਮਿੰਨੀ ਸਕੱਤਰੇਤ ਵਿਖੇ ਬਾਬਾ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ
Publish Date: Tue, 14 Apr 2026 05:21 PM (IST)
Updated Date: Tue, 14 Apr 2026 05:24 PM (IST)
ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਵਸ ਦੀ ਖੁਸ਼ੀ ਸਾਂਝੀ ਕਰਦੇ ਹੋਏ ਪੀਡਬਲਊਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ, ਬ੍ਰਾਂਚ ਪਟਿਆਲਾ ਦੇ ਆਗੂ ਧਰਮਪਾਲ ਲੌਟ, ਹਰਬੀਰ ਸਿੰਘ, ਦਰਸ਼ਨ ਸਿੰਘ ਬੇਲੂਮਾਜਰਾ ਜੇਈ ਯੂਨੀਅਨ ਦੇ ਆਗੂ ਰਾਜਪਾਲ ਸਿੰਘ ਲੱਸੋਈ ਤੇ ਜਸਬੀਰ ਸਿੰਘ ਖੋਖਰ ਵਲੋਂ ਮਿੰਨੀ ਸਕੱਤਰੇਤ ਪਟਿਆਲਾ ਪੁਹੰਚ ਕੇ ਬਾਬਾ ਸਾਹਿਬ ਜੀ ਦੇ ਦਰਸਾਏ ਵਿਚਾਰਾਂ ਤੇ ਚੱਲਣ ਦਾ ਅਹਿਦ ਲਿਆ। ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਵੱਲੋਂ ਕੀਤੀ ਗਈ ਸਮਾਜ ਦੀ ਸੇਵਾ ਬਹੁਤ ਹੀ ਅਹਿਮਿਅਤ ਰੱਖਦੀ ਹੈ। ਡਾ. ਸਾਹਿਬ ਨੇ ਬਚਪਨ ਤੋਂ ਆਪਣੀ ਮੇਹਨਤ ਅਤੇ ਲੱਗਨ ਨਾਲ ਉਚੇ ਅਹੁਦੇ ਤੇ ਪਹੁਚੇ, ਜਦ ਕੀ ਉਨਾਂ ਦੇ ਘਰ ਦੀ ਸਥਿਤੀ ਬਹੁਤ ਹੀ ਮਾੜੀ ਸੀ। ਆਗੂਆਂ ’ਚ ਦੀਪਕ ਕੁਮਾਰ ਸੁਖਬੀਰ ਢੀਂਡਸਾ, ਗੁਰਚਰਨ ਧਨੋਆ, ਜਰਨੈਲ ਸਿੰਘ, ਜਸਵਿੰਦਰ ਸਿੰਘ, ਰਾਮ ਅਧਾਰ, ਜਸਵੀਰ ਪੰਜੋਲਾ, ਉੱਗੇਰਸ਼ਨ, ਸ਼ੇਰ ਬਹਾਦਰ, ਹਾਕਮ ਸਿੰਘ, ਸਵਰਨ ਸਿੰਘ ਕੁਲਦੀਪ ਵਰਮਾ, ਸਰਬਜੀਤ ਆਦਿ ਮੌਜੂਦ ਰਹੇ।