ਕਬੱਡੀ ਕੱਪ ਗੰਢੂਆਂ |ਚ ਜਲਵੇੜਾ ਦੀ ਟੀਮ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਕਬੱਡੀ ਕੱਪ ਗੰਢੂਆਂ 'ਚ ਜਲਵੇੜਾ ਦੀ ਟੀਮ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
Publish Date: Tue, 03 Mar 2026 05:42 PM (IST)
Updated Date: Wed, 04 Mar 2026 04:03 AM (IST)

ਕੁਲਵਿੰਦਰ ਜਲਵੇੜਾ ਬੈਸਟ ਰੇਡਰ ਤੇ ਅੰਮ੍ਰਿਤ ਫਤਿਹਗੜ੍ਹ ਛੰਨਾ ਬੈਸਟ ਜਾਫੀ ਰਿਹਾ ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਸ਼ਹੀਦ ਸੂਬੇਦਾਰ ਗੁਰਦਿਆਲ ਸਿੰਘ ਸਪੋਰਟਸ ਕਲੱਬ ਪਿੰਡ ਗੰਢੂਆਂ ਵੱਲੋਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਅਤੇ ਟਰਾਲੀ ਬੈਕ ਮੁਕਾਬਲੇ ਕਰਵਾਏ। ਇਸ ਟੂਰਨਾਮੈਂਟ ਉੱਪਰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਕਬੱਡੀ ਦੇ ਜੌਹਰ ਦਿਖਾਏ। ਪਹਿਲੇ ਦਿਨ ਕਬੱਡੀ ਟਰਾਲੀ ਬੈਕ ਮੁਕਾਬਲੇ ਅਤੇ ਕਬੱਡੀ 45 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਿਸ ਵਿੱਚ ਕਬੱਡੀ 45 ਕਿਲੋ ਭਾਰ ਵਰਗ ਵਿੱਚ ਰੰਗੜਿਆਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਖੁੜਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ 75 ਕਿਲੋ ਭਾਰ ਵਰਗ ਵਿੱਚ ਫਲੇੜਾ ਨੇ ਪਹਿਲਾ ਅਤੇ ਬਹਾਦਰਪੁਰ ਦੇ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਸ ਵਿੱਚ ਸ਼ੇਰੋ ਵਾਲਾ ਰਾਮ ਬੈਸਟ ਰੇਡਰ ਰਿਹਾ ਅਤੇ ਬੈਸਟ ਜਾਫੀ ਫਲੇੜੇ ਵਾਲਾ ਸੇਬੀ ਰਿਹਾ। ਕਬੱਡੀ ਇੱਕ ਪਿੰਡ ਓਪਨ ਵਿੱਚ ਜਲਵੇੜਾ ਦੀ ਟੀਮ ਨੇ ਪਹਿਲਾ ਅਤੇ ਧੂਹੜ ਦੇ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੁਲਵਿੰਦਰ ਜਲਵੇੜਾ ਬੈਟਰ ਰੇਡਰ ਤੇ ਵੈਸਟ ਜਾਫੀ ਅੰਮ੍ਰਿਤ ਫਤਿਹਗੜ੍ਹ ਛੰਨਾ ਰਿਹਾ। ਫਿਲਮੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਵਿਸ਼ੇਸ਼ ਤੌਰ ਤੇ ਆਪਣੇ ਪਿੰਡ ਦੇ ਕਬੱਡੀ ਕੱਪ ਉੱਪਰ ਪਹੁੰਚੇ ਅਤੇ ਉਹਨਾਂ ਨਾਲ ਹੋਰ ਵੀ ਪ੍ਰਸਿੱਧ ਸ਼ਖਸੀਅਤਾਂ ਪਹੁੰਚੀਆਂ। ਕਰਮਜੀਤ ਅਨਮੋਲ ਵੱਲੋਂ ਆਪਣੇ ਪਿੰਡ ਦੇ ਜਰੂਰਤਬੰਦ ਵਿਅਕਤੀ ਦੀ ਇਕ ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਹਾਇਤਾ ਕੀਤੀ। ਕਰਮਜੀਤ ਅਨਮੋਲ ਦਾ ਸੁੰਦਰ ਟਰਾਫੀ ਨਾਲ ਸਨਮਾਨ ਵੀ ਕੀਤਾ। ਸਟੇਜ ਸੈਕਟਰੀ ਦੀ ਕਾਰਵਾਈ ਗੁਰਤੇਜ ਕੋਟੜਾ ਵੱਲੋਂ ਨਿਭਾਈ ਗਈ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਧਰਮਾ ਹਰਿਆਊ, ਸਤਪਾਲ ਮਾਹੀ ਖਡਿਆਲ,ਬੱਬੂ ਗਿਦੜਿਆਣੀ,ਬੱਬੂ ਲਦਾਲ, ਲਖਵਿੰਦਰ ਮਾਲੂ ਕਣਕਵਾਲ ਤੇ ਕਾਲਾ ਬੀਰੋਕੇ ਕਲਾਂ,ਪਵਿੱਤਰ ਸਿੰਘ ਸਾਬਕਾ ਸਰਪੰਚ ਜ਼ਿਲ੍ਹਾ ਪਰਿਸ਼ਦ ਮੈਂਬਰ, ਪੀਤੂ ਸਰਪੰਚ ਛਾਹੜ,ਮਾਸਟਰ ਕਰਮਜੀਤ ਸਿੰਘ,ਸਰਬਜੀਤ ਸਿੰਘ ਖੁਰਮੀ, ਮਾਸਟਰ ਜਗਸੀਰ ਸਿੰਘ ਜੱਗੀ ਮੌਜੂਦ ਸਨ।