ਸੂਬਾ ਸਰਕਾਰ ਖ਼ਿਲਾਫ਼ ਗੱਜੇ ਜਲ ਸਪਲਾਈ ਮੁਲਾਜ਼ਮ
ਸੂਬਾ ਸਰਕਾਰ ਖਿਲਾਫ਼ ਗੱਜੇ ਜਲ ਸਪਲਾਈ ਮੁਲਾਜ਼ਮ
Publish Date: Tue, 10 Mar 2026 06:42 PM (IST)
Updated Date: Tue, 10 Mar 2026 06:45 PM (IST)

ਫੋਟੋ 10ਪੀਟੀਐਲ: 36 ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਸਤਨਾਮ ਸਿੰਘ ਕੰਬੋਜ ਅਤੇ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਆਪਣਾ ਦਫ਼ਤਰੀ ਕੰਮਕਾਜ ਮੁਕੰਮਲ ਤੌਰ ’ਤੇ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਨਜ਼ਰਬੰਦ ਕੀਤੇ ਸਾਡੇ ਸਾਥੀ ਆਗੂਆਂ ਨੂੰ ਤੁਰੰਤ ਰਿਹਾਅ ਕਰਦੇ ਹੋਏ ਇਸ ਧੱਕੇਸ਼ਾਹੀ ਨੂੰ ਰੋਕਿਆ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੇਂਦਰ ਦੇ ਮੁਲਾਜ਼ਮਾਂ ਦੇ ਬਰਾਬਰ ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਜਾਰੀ ਕਰਨਾ, ਪੇਅ—ਕਮਿਸ਼ਨ ਦਾ ਬਕਾਇਆ ਦੇਣਾ, ਪੇਅ—ਸਕੇਲਾਂ *ਚ ਤਰੁੱਟੀਆਂ ਨੂੰ ਦੂਰ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਰੁਕੀਆਂ ਤਰੱਕੀਆਂ ਸ਼ੁਰੂ ਕਰਨੀਆਂ ਅਤੇ ਕੱਟੇ ਭੱਤੇ ਬਹਾਲ ਕਰਨੇ ਆਦਿ ਮੰਗਾਂ ਬਾਰੇ ਵੱਖ—ਵੱਖ ਬੁਲਾਰਿਆਂ ਨੇ ਮੁੱਖ ਦਫ਼ਤਰ ਦੇ ਵਰਾਂਡੇ ਅੰਦਰ ਧਰਨਾ ਲਗਾ ਕੇ ਪੰਜਾਬ ਸਰਕਾਰ ਕੋਸਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਜੇਕਰ ਸਰਕਾਰ ਨੇ ਆਪਣਾ ਅੜੀਅਲ ਵਤੀਰਾ ਨਾ ਬਦਲਿਆ ਤਾਂ ਆਉਣ ਵਾਲੀਆਂ ਚੋਣਾਂ *ਚ ਸਰਕਾਰ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਐਤਕੀ ਮੌਜੂਦਾ ਸਰਕਾਰ ਵੀ ਹਾਰ ਦੀ ਨਮੋਸ਼ੀ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੇ ਸਾਥੀ ਤੇਜਿੰਦਰ ਨੰਗਲ ਨੂੰ ਤੁਰੰਤ ਰਿਹਾਅ ਕਰਵਾਉਣ ਲਈ ਜਲਦੀ ਹੀ ਵੱਡੇ ਪੱਧਰ *ਤੇ ਸੰਘਰਸ਼ ਕੀਤਾ ਜਾਵੇਗਾ। ਪ੍ਰਦਰਸ਼ਨ ਮੌਕੇ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਰਾਜਪਾਲ ਸਿੰਘ ਲਸੋਈ, ਜਸਵੀਰ ਸਿੰਘ ਖੋਖਰ, ਧਰਮਪਾਲ ਲੌਟ, ਸੁਖਵੀਰ ਢੀਂਡਸਾ, ਕਰਮਚਾਰੀ ਦਲ ਤੋਂ ਰਾਕੇਸ਼ ਬਾਤਿਸ਼, ਗਿਆਨ ਸਿੰਘ, ਜਗਜੀਤ ਸਿੰਘ ਗਰੇਵਾਲ, ਇੰਦਰਪ੍ਰੀਤ ਸਿੰਘ, ਹਿਮਾਂਸ਼ੂ ਗਰਗ, ਗੁਰਮਿੰਦਰ ਸਿੰਘ, ਵਿਕਾਸ ਵਰਮਾ, ਮਨਿੰਦਰ ਸਿੰਘ, ਅਮਨਪ੍ਰੀਤ ਕੌਰ, ਗੁਰਪ੍ਰੀਤ ਕੌਰ ਆਦਿ ਮੁਲਾਜ਼ਮ ਹਾਜ਼ਰ ਸਨ।