- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਤਾਨਾ ਵਿੱਚ ਸੁੱਟੀਆਂ ਗਣੇਸ਼ ਜੀ ਦੀਆਂ ਮੂਰਤੀਆਂ ਕਰਵਾਈਆਂ ਜਲ ਪ੍ਰਵਾਹ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਪਟਿਆਲਾ ਰੋਡ ਉੱਤੇ ਖਤਾਨਾ ਵਿੱਚ ਸੁੱਟੀਆਂ ਸ੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਦੀ ਹੋ ਰਹੀ ਬੇਅਦਬੀ ਦਾ ਮਾਮਲਾ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ (ਪੰਜਾਬ) ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬੂਟਾ ਸਿੰਘ ਖਰਾਜਪੁਰ ਵੱਲੋਂ ਐਸਡੀਐਮ ਰਾਜਪੁਰਾ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਮੂਰਤੀਆਂ ਨੂੰ ਵਿਸ਼ਵ ਹਿੰਦੂ ਪਰਿਸ਼ਦ ਦੇ ਮੈਂਬਰਾਂ ਅਤੇ ਨਗਰ ਕੌਂਸਲ ਰਾਜਪੁਰਾ ਸਹਿਯੋਗ ਦੇ ਨਾਲ ਮੂਰਤੀਆਂ ਨੂੰ ਗੰਡਿਆਂ ਖੇੜੀ ਨਹਿਰ ਵਿੱਚ ਜਲ ਪ੍ਰਵਾਹ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਪੰਜਾਬ) ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬੂਟਾ ਸਿੰਘ ਖਰਾਜਪੁਰ ਨੇ ਦੱਸਿਆ ਕਿ ਜਦੋਂ ਹੋਰ ਰਾਜਪੁਰਾ ਪਟਿਆਲਾ ਰੋਡ ਉੱਤੇ ਜਾ ਰਹੇ ਸਨ ਤਾਂ ਸੜਕ ਕਿਨਾਰੇ ਖਤਾਨਾ ਦੇ ਵਿੱਚ ਸ੍ਰੀ ਗਣੇਸ਼ ਜੀ ਦੀਆਂ ਤਿੰਨ ਦਰਜਨ ਤੋਂ ਵੱਧ ਮੂਰਤੀਆਂ ਸੁਟੀਆਂ ਹੋਈਆਂ ਸਨ ਅਤੇ ਉਹਨਾਂ ਦੇ ਦੁਆਲੇ ਘੁੰਮ ਰਹੇ ਅਵਾਰਾ ਪਸ਼ੂ ਦੇ ਕੁੱਤਿਆਂ ਦੇ ਕਾਰਨ ਮੂਰਤੀਆਂ ਦੀ ਬੇਅਦਬੀ ਹੋ ਰਹੀ ਸੀ।
ਇਸ ਤੋਂ ਬਾਅਦ ਉਹਨਾਂ ਵੱਲੋਂ ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਤੋਂ ਹਿਮਾਂਸ਼ੂ ਕਮਲ ਜ਼ਿਲ੍ਹਾ ਮੰਤਰੀ, ਨਰੇਸ਼ ਸ਼ਰਮਾ ਜਿਲ੍ਹਾ ਪ੍ਰਧਾਨ, ਪਰਵੀਨ ਮੁਖੇਜਾ ਰਾਜਪੁਰਾ ਪ੍ਰਧਾਨ, ਸੰਨੀ ਲਾਂਬਾ ਮੀਤ ਪ੍ਰਧਾਨ ਰਾਜਪੁਰਾ, ਰਕੇਸ਼ ਅਤੇ ਪੂਰੀ ਬਜਰੰਗ ਦਲ ਦੇ ਟੀਮ ਦੇ ਨਾਲ ਮੌਕੇ ਦਾ ਦੌਰਾ ਕਰਵਾ ਕੇ ਸਾਰੀ ਰਿਪੋਰਟ ਐਸਡੀਐਮ ਰਾਜਪੁਰਾ ਨੂੰ ਸੌਂਪੀ ਗਈ। ਜਿਸ ਤੋਂ ਬਾਅਦ ਐਸਡੀਐਮ ਰਾਜਪੁਰਾ ਵੱਲੋਂ ਐਕਸ਼ਨ ਲੈਂਦਿਆਂ ਹੋਇਆਂ ਨਗਰ ਕੌਂਸਲ ਰਾਜਪੁਰਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੂਰਤੀਆਂ ਜਲ ਪ੍ਰਵਾਹ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਜਿਸ ਤੋਂ ਬਾਅਦ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਰਾਜਪੁਰਾ ਅਤੇ ਨਗਰ ਕੌਂਸਲ ਰਾਜਪੁਰਾ ਦੀ ਟੀਮ ਵੱਲੋਂ ਖਦਾਨਾ ਵਿੱਚ ਸੁੱਟੀਆਂ ਹੋਈਆਂ ਮੂਰਤੀਆਂ ਨੂੰ ਚੁੱਕ ਕੇ ਨੇੜਲੀ ਗੰਡਿਆ ਖੇੜੀ ਭਾਖੜਾ ਨਿਰਵਾਣਾ ਬਰਾਂਚ ਨਹਿਰ ਦੇ ਵਿੱਚ ਜਲ ਪ੍ਰਵਾਹ ਕਰਵਾਇਆ ਗਿਆ।
ਐੱਸਡੀਐੱਮ ਰਾਜਪੁਰਾ ਨਮਨ ਮਰਕਨ ਵੱਲੋਂ ਮੂਰਤੀਆਂ ਤਿਆਰ ਕਰਨ ਵਾਲੇ ਮੂਰਤੀਕਾਰਾਂ ਜਿਹੜੇ ਕਿ ਦੂਜਿਆਂ ਸੂਬਿਆਂ ਤੋਂ ਆ ਕੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾਉਂਦੇ ਹਨ ਨੂੰ ਹਦਾਇਤ ਕੀਤੀ ਗਈ ਕਿ ਉਹ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਿਹੜੀਆਂ ਮੂਰਤੀਆਂ ਵਿਕਣ ਤੋਂ ਰਹਿ ਜਾਂਦੀਆਂ ਹਨ ਨੂੰ ਖਦਾਨਾ ਵਿੱਚ ਸੁੱਟਣ ਦੀ ਥਾਂ ਕੱਪੜੇ ਵਿੱਚ ਕਵਰ ਕਰਕੇ ਸਾਫ ਸੁਥਰੀ ਥਾਂ ਉੱਤੇ ਰੱਖਣ, ਤਾਂ ਜੋ ਉਹਨਾਂ ਵੱਲੋਂ ਵਰਤੀ ਗਈ ਅਣਗਹਿਲੀ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਇਸ ਮੌਕੇ ਕਿਸਾਨ ਆਗੂ ਬੂਟਾ ਸਿੰਘ ਰਾਜਪੁਰ ਅਤੇ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੀ ਟੀਮ ਵੱਲੋਂ ਐਸਡੀਐਮ ਰਾਜਪੁਰਾ ਅਤੇ ਨਗਰ ਕੌਂਸਲ ਰਾਜਪੁਰਾ ਦੀ ਟੀਮ ਦਾ ਦਿੱਤੇ ਗਏ ਸਹਿਯੋਗ ਬਦਲੇ ਧੰਨਵਾਦ ਕੀਤਾ।