ਪਰਮਿੰਦਰਪਾਲ ਵੜੈਚ ਦੂਜੀ ਵਾਰ ਬਣੇ ਪ੍ਰਧਾਨ
ਪਰਮਿੰਦਰਪਾਲ ਸਿੰਘ ਵੜੈਚ ਦੂਜੀ ਵਾਰ ਬਣੇ ਪ੍ਰਧਾਨ
Publish Date: Thu, 22 Jan 2026 04:59 PM (IST)
Updated Date: Thu, 22 Jan 2026 05:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵਾਰਡ ਨੰ: 54 ਬਡੂੰਗਰ ਅਧੀਨ ਆਉਂਦੇ ਰਿਹਾਇਸ਼ੀ ਇਲਾਕੇ ਜੈ ਜਵਾਨ ਕਲੋਨੀ ਵਾਸੀਆਂ ਹਿੱਤ ਵਿਚ ਕਾਰਜ ਕਰਨ ਵਾਲੀ ਜੈ ਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਵੜੈਚ ਦੀ ਦੋ ਸਾਲ ਦੀ ਪ੍ਰਧਾਨਗੀ ਦਾ ਕਾਰਜਕਾਲ ਸਮਾਪਤ ਹੋਣ ਬਾਅਦ ਦੁਬਾਰਾ ਪ੍ਰਧਾਨਗੀ ਦੀ ਚੋਣ ਸਰਬਸੰਮਤੀ ਨਾਲ ਕਰਨ ਸਬੰਧੀ ਜੈ ਜਵਾਨ ਕਲੋਨੀ ਦੇ ਕੁੱਝ ਸੁਝਵਾਨ ਵਿਅਕਤੀਆਂ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਪਿਛਲੇ ਦੋ ਸਾਲਾਂ ਦੌਰਾਨ ਇਲਾਕਾ ਵਾਸੀਆਂ ਦੇ ਭਲਾਈ ਹਿੱਤ ਵਿਚ ਕੀਤੇ ਗਏ ਕਾਰਜਾਂ ਸਬੰਧੀ ਪਰਮਿੰਦਰਪਾਲ ਸਿੰਘ ਵੜੈਚ ਦੀ ਸ਼ਲਾਘਾਯੋਗ ਅਗਵਾਈ ਦੀ ਭਰਪੂਰ ਪ੍ਰਸੰਸਾ ਕੀਤੀ ਗਈ, ਜਿਸ ਨੂੰ ਮੁੱਖ ਰੱਖਦਿਆਂ ਵਾਰਡ ਨੰਬਰ 54 ਦੇ ਕੌਂਸਲਰ ਜਗਮੋਹਨ ਸਿੰਘ ਚੌਹਾਨ ਦੀ ਮੌਜੂਦਗੀ ਵਿਚ ਜੈ ਜਵਾਨ ਵੈਲਫੇਅਰ ਸੋਸਾਇਟੀ ਦੇ ਦੂਜੀ ਵਾਰ ਦੋ ਸਾਲਾਂ ਲਈ ਪਰਮਿੰਦਰਪਾਲ ਸਿੰਘ ਵੜੈਚ ਦੀ ਪ੍ਰਧਾਨ ਵਜੋਂ ਚੋਣ ਸਰਵ ਸੰਮਤੀ ਨਾਲ ਕੀਤੀ ਗਈ। ਇਸਦੇ ਨਾਲ ਹੀ ਕੈਬਨਿਟ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਵੀ ਕਰ ਦਿੱਤੀ ਗਈ ਜਿਨ੍ਹਾਂ ਵਿਚ ਬਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਮੀਤ ਪ੍ਰਧਾਨ, ਮੁਹੰਮਦ ਜੁਨੈਦ ਆਲਮ ਖਜ਼ਾਨਚੀ, ਜਤਿੰਦਰ ਸਿੰਘ ਸੰਧੂ ਸੰਯੁਕਤ ਖਜਾਨਚੀ, ਜਤਿੰਦਰ ਸਿੰਘ ਸਕੱਤਰ, ਰਣਜੀਤ ਸਿੰਘ ਸੰਯੁਕਤ ਸਕੱਤਰ, ਸਤਨਾਮ ਸਿੰਘ ਪ੍ਰੈਸ ਸਕੱਤਰ ਅਤੇ ਇਨ੍ਹਾਂ ਤੋਂ ਇਲਾਵਾ ਸਰਤਾਜ ਸਿੰਘ ਸਿੱਧੂ, ਜਗਤਾਰ ਸਿੰਘ ਗਰੇਵਾਲ, ਹਰਜਿੰਦਰ ਕੌਰ, ਰਣਜੀਤ ਸਿੰਘ, ਬਲਦੇਵ ਸਿੰਘ, ਮੁਨੀਸ਼ ਕੁਮਾਰ, ਜਗਦੀਪ ਸਿੰਘ ਵੜੈਚ, ਪਰਮਜੀਤ ਸਿੰਘ ਖਾਲਸਾ, ਜਸਪਾਲ ਸਿੰਘ ਸੰਧੂ, ਮੱਘਰ ਸਿੰਘ ਮੱਟੂ ਮੈਂਬਰ ਕਾਰਜਕਾਰੀ ਚੁਣੇ ਗਏ। ਇਸ ਮੌਕੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਵੜੈਚ ਨੇ ਦੱਸਿਆ ਇਲਾਕੇ ਦੇ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਜੈ ਜਵਾਨ ਕਲੋਨੀ ਤੋਂ ਸੰਗਰੂਰ ਰੋਡ ਤੱਕ ਜਾਣ ਵਾਲੀ 500 ਮੀਟਰ ਤੱਕ ਬੰਦ ਕੀਤੀ ਗਈ ਸੜਕ ਦੀ ਹੈ, ਜਿਸਦੇ ਰਸਤੇ ਨੂੰ ਖੁਲਵਾਉਣ ਸਬੰਧੀ ਮਾਨਯੋਗ ਹਾਈਕੋਰਟ ਵਿੱਚ ਦੋ ਸਾਲ ਤੋਂ ਮੁਕੱਦਮਾ ਚਲ ਰਿਹਾ ਹੈ, ਜਿਸ ਸਬੰਧੀ ਸੋਸਾਇਟੀ ਵਲੋਂ ਇਮਾਨਦਾਰੀ ਤੇ ਤਨਦੇਹੀ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦੇ ਹਿੱਤਕਾਰੀ ਕਾਰਜਾਂ ਨੂੰ ਪਹਿਲਾਂ ਵਾਂਗ ਹੀ ਨਿਰੰਤਰ ਜਾਰੀ ਰੱਖਿਆ ਜਾਵੇਗਾ।