ਮਾਤਾ ਨੈਣਾ ਦੇਵੀ ਕਲੱਬ ਨੇ ਕਰਵਾਇਆ ਜਗਰਾਤਾ
ਮਾਤਾ ਨੈਣਾ ਦੇਵੀ ਕਲੱਬ ਪਟਿਆਲਾ ਵੱਲੋਂ ਜਾਗਰਣ ਕਰਵਾਇਆ ਗਿਆ
Publish Date: Sat, 03 Jan 2026 04:53 PM (IST)
Updated Date: Sat, 03 Jan 2026 04:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਮਾਜ ਭਲਾਈ ਕੰਮਾਂ ਵਿੱਚ ਮੋਹਰੀ ਕੰਮ ਕਰਨ ਵਾਲੇ ਮਾਤਾ ਨੈਣਾ ਦੇਵੀ ਕਲੱਬ ਪਟਿਆਲਾ ਵੱਲੋਂ ਦੁਕਾਨਦਾਰਾਂ ਦੇ ਸਹਿਯੋਗ ਨਾਲ 18ਵਾਂ ਵਿਸ਼ਾਲ ਮਾਤਾ ਦਾ ਜਗਰਾਤਾ ਪੁਰਾਣੀ ਅਨਾਜ ਮੰਡੀ ਨਾਭਾ ਗੇਟ ਪਟਿਆਲਾ ਵਿਖੇ ਕਰਵਾਇਆ ਗਿਆ। ਜਗਰਾਤੇ ਦੀ ਜੋਤ ਪ੍ਰਚੰਡ ਕਰਨ ਲਈ ਜਗਤ ਗੁਰੂ ਭਵਨੇਸ਼ਵਰੀ ਗਿਰੀ ਜੀ ਮਹਾਰਾਜ ਜੂਨਾ ਅਖਾੜਾ ਨੇ ਪਹੁੰਚ ਕੇ ਆਪਣੇ ਕਰ ਕਮਲਾ ਨਾਲ ਕੀਤੀ। ਉਨ੍ਹਾਂ ਨੇ ਸੰਗਤ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਨਾਤਨੀਆ ਦਾ ਨਵਾਂ ਸਾਲ ਮਾਤਾ ਦੇ ਚੇਤ ਨਰਾਤਿਆਂ ਤੋਂ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਵਾਂ ਸਾਲ ਸ਼ੁਰੂ ਹੁੰਦੇ ਹੀ ਕਲੱਬ ਦੇ ਨੌਜਵਾਨਾ ਵੱਲੋਂ ਧਾਰਮਿਕ ਸਮਾਗਮ ਕਰ ਕੇ ਨਵੇਂ ਵਰ੍ਹੇ ਦੀ ਸ਼ੁਰੂਆਤ ਕਰਨੀ ਬਹੁਤ ਵਧੀਆ ਉਪਰਾਲਾ ਹੈ। ਮਾਤਾ ਦੇ ਜਾਗਰਣ ਵਿੱਚ ਗਾਇਕ ਨਿੱਟੂ ਚੰਚਲ ਐਂਡ ਪਾਰਟੀ ਦੇਵੀਗੜ੍ਹ ਵੱਲੋਂ ਮਾਤਾ ਦੇ ਭਜਨ ਗਾ ਕੇ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਚੰਚਲ ਦੇ ਪੁੱਤਰ ਨੇ ਨਵੇਂ ਭਜਨ ਗਾ ਕੇ ਹਾਜਰੀ ਲਗਵਾਈ। ਇਸ ਮੌਕੇ ਠੰਢ ਨੂੰ ਦੇਖਦੇ ਹੋਏ ਨੈਣਾ ਦੇਵੀ ਕਲੱਬ ਦੇ ਮੈਂਬਰਾਂ ਵੱਲੋਂ 50 ਜ਼ਰੂਰਤਮੰਦ ਗਰੀਬ ਲੋਕਾਂ ਨੂੰ ਗਰਮ ਕੰਬਲ ਵੰਡੇ ਗਏ। ਇਸ ਮੌਕੇ ਪੱਪੂ ਪਟਿਆਲਾ, ਰਾਹੁਲ ਜਲੋਟਾ, ਮਿਕੀ ਕੁਮਾਰ, ਸ਼ੰਮੀ, ਟਿੰਮੀ ਖਾਨ, ਵਿੱਕੀ, ਹਰਮੇਸ਼ ਪਹਿਲਵਾਨ, ਤੀਰਕ ਕੁਮਾਰ, ਵਿੱਕੀ ਧੀਮਾਨ ਘਾਹਵਾਲਾ, ਪਿੰਕੀ ਕਰਿਆਨਾ ਸਟੋਰ ਪਟਿਆਲਾ, ਤੀਰਥ ਕੁਮਾਰ ਆਦਿ ਨੇ ਪੂਰਾ ਸਹਿਯੋਗ ਦਿੱਤਾ। ਧਾਰਮਿਕ ਜਾਗਰਣ ਦੇ ਅਖੀਰ ਵਿੱਚ ਆਲੂ, ਪੂਰੀ, ਕੜਾਹ ਪ੍ਰਸ਼ਾਦ, ਕਾਲੇ ਛੋਲਿਆਂ ਦਾ ਪ੍ਰਸ਼ਾਦ ਅਤੇ ਦੁੱਧ ਦਾ ਲੰਗਰ ਸਾਰੀ ਰਾਤ ਵਰਤਦਾ ਰਿਹਾ।