ਭਗਵਾਨ ਦਾਸ ਜਨੇਜਾ ਨੂੰ ਕੀਤਾ ਸਨਮਾਨਿਤ
ਸਮਾਜ ਸੇਵਕ ਗ੍ਰੀਨਮੈਨ ਅਵਾਰਡੀ ਭਗਵਾਨ ਦਾਸ ਜਨੇਜਾ ਨੂੰ ਕੀਤਾ ਸਨਮਾਨਿਤ
Publish Date: Sat, 28 Feb 2026 05:32 PM (IST)
Updated Date: Sat, 28 Feb 2026 05:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵੈੱਲਫੇਅਰ ਐਸੋਸੀਏਸ਼ਨ ਆਪ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਜਗਦੇਵ ਸਿੰਘ ਢੀਂਡਸਾ ਦੀਅਗਵਾਈ ਹੇਠ ਹੋਈ। ਮੀਟਿੰਗ ਵਿਚ ਪ੍ਰਸਿੱਧ ਸਮਾਜ ਸੇਵਕ ਗ੍ਰੀਨਮੈਨ ਐਵਾਰਡੀ ਭਗਵਾਨ ਦਾਸ ਜਨੇਜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵੈੱਲਫੇਅਰ ਐਸੋਸੀਏਸ਼ਨ ਆਪ ਵੱਲੋਂ ਜਨੇਜਾ ਦਾ ਇਕ ਮੋਮੈਂਟੋ ਤੇ ਇਕ ਸਾਲ ਦੇ ਕੇ ਭਰਵਾਂ ਸਵਾਗਤ ਕੀਤਾ। ਪ੍ਰਧਾਨ ਢੀਂਡਸਾ ਨੇ ਕਿਹਾ ਕਿ ਜਨੇਜਾ ਪਰਿਵਾਰ ਪਟਿਆਲਾ ਸਹਿਰ ਦਾ ਇਕ ਪ੍ਰਸਿੱਧ ਸਮਾਜ ਸੇਵਕ ਤਿ ਇਨਾਮੀ ਪਰਿਵਾਰ ਹੈ, ਗਰੀਬ ਲੋਕਾਂ ਦੀ ਮਦਦ ਕਰਨ ਲਈ ਸਹਿਰ ’ਚ ਹਰਮਨ ਪਿਆਰਾ ਹੈ। ਇਸੇ ਕਾਰਨ ਹੀ ਸ਼ਹਿਰ ਦੇ ਗਰੀਬ ਲੋਕ ਬਹੁਤ ਗਿਣਤੀ ਵਿੱਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਇਸ ਮੀਟਿੰਗ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਚਾਰ ਨੰਬਰ ਡਵੀਜ਼ਨ ਦੇ ਥਾਣਾ ਮੁਖੀ ਇੰਸਪੈਕਟਰ ਰਨਦੀਪ ਕੁਮਾਰ ਸ਼ਰਮਾ ਸ਼ਾਮਲ ਹੋਏ। ਭਗਵਾਨ ਦਾਸ ਜਨੇਜਾ ਵੱਲੋਂ ਥਾਣਾ ਮੁਖੀ ਨੂੰ ਇਕ ਮੋਮੈਂਟੋ ਤੇ ਇਕ ਸਾਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਨੂੰ ਨਸ਼ਾਮੁਕਤ ਕਰਨ ਲਈ ਸੁਬਾਈ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਪਵਨ ਕੁਮਾਰ ਕੋਆਰਡੀਨੇਟਰ ਨੇ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਕੌਂਸਲਰ ਦਵਿੰਦਰ ਸਿੰਘ ਗੋਲਡੀ ਕੌਂਸਲਰ ਪ੍ਰਦੀਪ ਕੁਮਾਰ ਗਰਗ, ਕੌਂਸਲਰ ਮੋਹਿਤ ਕੁਮਾਰ, ਮੁਕਤਾ ਗੁਪਤਾ ਤੇ ਪਾਰਟੀ ਦੇ ਸੀਨੀਅਰ ਆਗੂ ਰਾਮ ਆਸਰਾ ਗਰਚਾ ਵੀ ਵਿਦੇਸ਼ ਤੋਂ ਵਾਪਸੀ ਤੇ ਆਉਂਦਿਆਂ ਹੀ ਮੀਟਿੰਗ ਵਿੱਚ ਪਹੁੰਚੇ। ਭਗਵਾਨ ਦਾਸ ਜਨੇਜਾ ਨਾਲ ਮੀਡੀਆ ਇੰਚਾਰਜ ਪ੍ਰਿੰਸ ਲਾਂਬਾ ਤੇ ਪੀਏ ਨਵਦੀਪ ਵਾਲੀਆ ਵੀ ਨਾਲ ਸਨ। ਵੈੱਲਫੇਅਰ ਐਸੋਸੀਏਸ਼ਨ ਬ੍ਰਹਮ ਦੇਵ ਵਰਮਾ, ਜਗਦੇਵ ਸਿੰਘ ਢੀਂਡਸਾ, ਸੁਰਿੰਦਰ ਸਿੰਘ ਠੇਕੇਦਾਰ, ਦਵਿੰਦਰ ਸਿੰਘ ਖੰਗੂੜਾ, ਅਮਰਜੀਤ ਸਿੰਘ, ਜੀਐੱਲ ਸੱਚਦੇਵਾ, ਮਨਜੀਤ ਸਿੰਘ ਧਨੋਆ, ਮਹਿੰਦਰ ਸਿੰਘ ਡਬਈ, ਗੁਰਮੇਲ ਸਿੰਘ ਬਰਾੜ, ਬਖਸ਼ੀਸ਼ ਸਿੰਘ ਸਾਬਕਾ ਪੁਲਿਸ ਅਫਸਰ, ਰੇਸਮ ਸਿੰਘ ਪੀਐੱਸ ਮਿੱਤਲ, ਅਜੀਤ ਸਿੰਘ, ਕਿਸ਼ਨ ਲਾਲ, ਦਲੀਪ ਕੁਮਾਰ, ਕੁਲਤਾਰ ਸਿੰਘ, ਮੇਜਰ ਰਤਨ ਸਿੰਘ, ਜਗਜੀਤ ਸਿੰਘ ਸਭਰਵਾਲ, ਇਕਬਾਲ ਸਿੰਘ, ਸਤੇ ਸਿੰਘ, ਕੈਪਟਨ ਰਛਪਾਲ ਸਿੰਘ, ਇੰਦਰਜੀਤ ਸਿੰਘ ਕੋਹਲੀ, ਗੁਰਬਚਨ ਸਿੰਘ ਤਫੁਜਲਪੂਰਾ, ਰਾਜੇਸ਼ ਵਰਮਾ, ਅਮਰੀਕ ਸਿੰਘ ਗੁਰੂਨਾਨਕ ਨਗਰ, ਮਹਿੰਦਰ ਸਿੰਘ ਐਕਸ ਰੀਡਰ ਆਦਿ ਹਾਜ਼ਰ ਸਨ।