ਜਾਗਦੇ ਰਹੋ ਕਲੱਬ ਨੇ ਲਾਇਆ ਖ਼ੂਨਦਾਨ ਕੈਂਪ
ਜਾਗਦੇ ਰਹੋ ਕਲੱਬ ਨੇ ਲਾਇਆ ਖੂਨਦਾਨ ਕੈਂਪ..
Publish Date: Sat, 21 Feb 2026 06:25 PM (IST)
Updated Date: Sat, 21 Feb 2026 06:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜਾਗਦੇ ਰਹੋ ਯੂਥ ਕਲੱਬ ਪਟਿਆਲਾ ਨੇ ਭਾਰਤ ਗੈਸ ਏਜੰਸੀ ਸਨੌਰ ਅਤੇ ਜਨ ਸਹਾਇਤਾ ਕੇਂਦਰ ਪਟਿਆਲਾ ਵਿਖੇ ਦੋ ਖ਼ੂਨਦਾਨ ਕੈਂਪ ਲਗਾਏ। ਖ਼ੂਨਦਾਨ ਕੈਂਪ ਦਾ ਰਸਮੀ ਉਦਘਾਟਨ ਦਰਸ਼ਨ ਸਿੰਘ ਦੂੰਦੀਮਾਜਰਾ ਅਤੇ ਕਰਨਵੀਰ ਸਿੰਘ ਸਨੌਰ ਨੇ ਖੂਨਦਾਨ ਕਰ ਕੇ ਕੀਤਾ। ਖੂਨਦਾਨ ਕੈਂਪ ਵਿੱਚ ਜਸਵੰਤ ਸਿੰਘ, ਅਵਤਾਰ ਸਿੰਘ, ਅੰਕਿਤ ਸਿੰਘ, ਵਿੱਕੀ, ਮੁਖਤਿਆਰ ਸਿੰਘ, ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ, ਰੁਸਤਮਬੀਰ ਸਿੰਘ, ਹਰਮਨ, ਰਜਤ ਕੁਮਾਰ, ਸਰਨਦੀਪ, ਸਾਹਿਲ ਸਿੰਘ, ਗੁਰਦੀਪ ਅਤੇ ਸਤਵਿੰਦਰ ਸਿੰਘ ਸਮੇਤ 31 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਦਰਸ਼ਨ ਸਿੰਘ ਦੂੰਦੀਮਾਜਰਾ ਨੇ ਕਿਹਾ ਕਿ ਜਾਗਦੇ ਰਹੋ ਕਲੱਬ ਪਟਿਆਲਾ ਭਾਰਤ ਦੀ ਨੰਬਰ ਇੱਕ ਸੰਸਥਾ ਹੈ। ਐਮਰਜੈਂਸੀ ਮਰੀਜ਼ਾਂ ਦੇ ਫੋਨ ਆਉਣ ’ਤੇ ਵੱਖ-ਵੱਖ ਬਲੱਡ ਬੈਂਕਾਂ ਵਿੱਚ ਸੰਸਥਾ ਆਪਣੇ ਐਮਰਜੈਂਸੀ ਡੋਨਰ ਭੇਜਦੀ ਰਹਿੰਦੀ ਹੈ। ਪਟਿਆਲਾ ਨਾਲ ਸਬੰਧਿਤ ਇੱਕ 5 ਸਾਲ ਦੇ ਬੱਚੇ ਦਾ ਦਿਲ ਦਾ ਆਪ੍ਰੇਸ਼ਨ ਦਿੱਲੀ ਦੇ ਫੋਰਟਿਸ ਐਸਕੋਰਟ ਹਸਪਤਾਲ ਵਿਖੇ, ਹੋਣਾ ਹੈ, ਜਿੱਥੇ ਜਾਗਦੇ ਰਹੋ ਕਲੱਬ ਦੇ ਸੇਵਾਦਾਰ ਖੂਨਦਾਨ ਕਰਨ ਲਈ ਪੰਜਾਬ ਤੋਂ ਦਿੱਲੀ ਜਾਣਗੇ। ਖੂਨਦਾਨ ਹੈ, ਸਭ ਤੋਂ ਮਹਾਨ ਕੁਝ ਲੋਕ ਇਸ ਨੂੰ ਬਦਨਾਮ ਕਰਦੇ ਹਨ ਅਤੇ ਜਾਗਦੇ ਰਹੋ ਕਲੱਬ ਤੋਂ ਜਲਸੀ ਕਰਦੇ ਹਨ। ਸੁਖਬੀਰ ਸਿੰਘ ਸਨੌਰ ਨੇ ਖੂਨਦਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਗਦੇ ਰਹੋ ਕਲੱਬ ਨਾਲ ਜੁੜ ਕੇ ਖੂਨਦਾਨ ਕਰਨ ਤਾਂ ਜੋ ਲੋੜ ਪੈਣ ਤੇ ਤੁਹਾਡੀ ਮਦਦ ਕੀਤੀ ਜਾ ਸਕੇ। ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੱਗ ਅਤੇ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ, ਮੈਨੇਜਰ ਬਿੰਦਰ ਸਿੰਘ ਭਾਰਤ ਗੈਸ,ਜਨਰਲ ਸਕੱਤਰ ਦੀਦਾਰ ਸਿੰਘ ਬੋਸਰ, ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮੰਡੌਰ, ਰਣਜੀਤ ਸਿੰਘ ਬੋਸਰ, ਕੁਲਵੰਤ ਸਿੰਘ ਬਿਸਨਗੜ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਕਰਮਵੀਰ ਸਿੰਘ ਅਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਆਦਿ ਹਾਜ਼ਰ ਸਨ।