‘ਈਟ ਰਾਈਟ ਮੇਲਾ ਪਟਿਆਲਾ ’ਚ 9 ਨੂੰ
‘ਈਟ ਰਾਈਟ ਮੇਲਾ ਪਟਿਆਲਾ ਵਿਖੇ 9 ਨੂੰ: ਡਾ. ਗੁਰਪ੍ਰੀਤ ਕੌਰ
Publish Date: Mon, 06 Apr 2026 04:46 PM (IST)
Updated Date: Mon, 06 Apr 2026 04:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਸਹਿਯੋਗ ਨਾਲ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕਮਿਸ਼ਨਰ (ਫੂਡ ਸੇਫਟੀ), ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ ਕੰਵਲਪ੍ਰੀਤ ਕੌਰ ਦੀ ਰਹਿਨੁਮਾਈ ਹੇਠ 9 ਅਪ੍ਰੈਲ ਨੂੰ ਬਹਾਵਲਪੁਰ ਪੈਲੇਸ, ਤਰਿਪਰੀ, ਪਟਿਆਲਾ ਵਿਖੇ ‘ਈਟ ਰਾਈਟ ਮੇਲਾ’ ’ਚ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਸਿਹਤ ਅਫਸਰ ਡਾ.ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ ਆਮ ਜਨਤਾ ਵਿਚ ਖੁਰਾਕ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣਾ ਹੈ। ਮੇਲੇ ਵਿਚ ਆਰਗੈਨਿਕ ਖੁਰਾਕ, ਮਿਲਟਸ ਅਤੇ ਹੋਰ ਸਿਹਤਮੰਦ ਭੋਜਨ ਉੱਤੇ ਆਧਾਰਿਤ ਖਾਣ-ਪੀਣ ਦੇ ਸਟਾਲ ਲਗਾਏ ਜਾਣਗੇ। ਇਸ ਦੇ ਨਾਲ ਹੀ ‘ਫੂਡ ਸੇਫਟੀ ਆਨ ਵ੍ਹੀਲਜ਼’ ਵੈਨ ਵੀ ਉਪਲੱਬਧ ਹੋਵੇਗੀ, ਜਿੱਥੇ ਆਮ ਜਨਤਾ ਆਪਣੇ ਰੋਜ਼ਾਨਾ ਵਰਤੋਂ ਵਾਲੇ ਖਾਣ-ਪੀਣ ਦੇ ਸਮਾਨ ਜਿਵੇਂ ਕਿ ਮਸਾਲੇ, ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਮੌਕੇ ‘ਤੇ ਹੀ ਜਾਂਚ ਕਰਵਾ ਸਕਦੀ ਹੈ। ਇਸ ਮੌਕੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੇ ਵਿਹਾਰਕ ਬਦਲਾਵਾਂ ਬਾਰੇ ਵਿਸ਼ੇਸ਼ ਲੈਕਚਰ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ, ਜਾਗਰੂਕਤਾ ਨੂੰ ਹੋਰ ਰੁਚੀਕਰ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਲੋਕ ਨਾਟਕ (ਨੁੱਕੜ ਨਾਟਕ), ਕੁਇਜ਼ ਮੁਕਾਬਲੇ, ਪੇਂਟਿੰਗ ਮੁਕਾਬਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਸਮਾਗਮ ਦਾ ਉਦਘਾਟਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੁਆਰਾ ਕੀਤਾ ਜਾਵੇਗਾ, ਜੋ ਇਸ ਮੌਕੇ ਦੇ ਮੁੱਖ ਮਹਿਮਾਨ ਵੀ ਹੋਣਗੇ।