ਦਾਵਤ ਤੇ ਇਫ਼ਤਾਰ ਪਾਰਟੀ ’ਚ ਸ਼ਾਮਲ ਹੋਏ ਰਣਨੀਤਿਕ ਆਗੂ
ਰਮਜਾਨ ਦੇ ਪਵਿੱਤਰ ਮਹੀਨੇ ਦੌਰਾਨ ਇਸਲਾਮ ਅਲੀ ਵੱਲੋਂ ਰੱਖੀ ਦਾਵਤ ਤੇ ਇਫਤਾਰ ਪਾਰਟੀ ਚ ਸ਼ਾਮਿਲ ਹੋਏ ਰਣਨੀਤਿਕ ਆਗੂ
Publish Date: Sun, 15 Mar 2026 04:15 PM (IST)
Updated Date: Sun, 15 Mar 2026 04:18 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਰਮਜਾਨ ਦੇ ਪਵਿੱਤਰ ਅਤੇ ਬਰਕਤਾਂ ਭਰੇ ਮਹੀਨੇ ਦੇ ਮੌਕੇ ‘ਤੇ ਹਲਕਾ ਰਾਜਪੁਰਾ ਵਿਖੇ ਦਾਵਤ-ਏ-ਇਫ਼ਤਾਰ (ਰੋਜ਼ਾ ਇਫ਼ਤਾਰ ਪਾਰਟੀ) ਦਾ ਪ੍ਰੋਗਰਾਮ ਪੰਜਾਬ ਸਟੇਟ ਮਿਨਿਊਰਟੀ ਕਮਿਸ਼ਨ ਦੇ ਮੈਂਬਰ ਇਸਲਾਮ ਅਲੀ ਵੱਲੋਂ ਕੀਤੀ ਗਈ। ਸਮਾਗਮ ’ਚ ਹਰ ਧਰਮ ਤੇ ਹਰ ਵਰਗ ਦੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਤਾਂ ਜੋ ਸਮਾਜ ਵਿਚ ਏਕਤਾ, ਭਾਈਚਾਰਾ ਅਤੇ ਆਪਸੀ ਪਿਆਰ ਦਾ ਸੁਨੇਹਾ ਮਜ਼ਬੂਤ ਹੋ ਸਕੇ। ਇਸ ਮੌਕੇ ’ਤੇ ਵੱਖ-ਵੱਖ ਧਰਮਾਂ ਨਾਲ ਸਬੰਧਤ ਹਸਤੀਆਂ, ਸਮਾਜ ਸੇਵੀਆਂ, ਇਲਾਕੇ ਦੇ ਆਗੂਆਂ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਆਪਣੀ ਹਾਜ਼ਰੀ ਲਗਵਾਈ। ਸਭ ਨੇ ਇਕੱਠੇ ਬੈਠ ਕੇ ਰੋਜ਼ਾ ਇਫ਼ਤਾਰ ਕੀਤਾ ਅਤੇ ਮੁਸਲਿਮ ਭਾਈਚਾਰੇ ਨੂੰ ਰਮਜਾਨ ਦੇ ਇਸ ਪਵਿੱਤਰ ਮਹੀਨੇ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਸਮਾਗਮ ਦੌਰਾਨ ਪਿਆਰ, ਸਾਂਝ ਅਤੇ ਧਰਮਕ ਏਕਤਾ ਦਾ ਸੁੰਦਰ ਮਾਹੌਲ ਵੇਖਣ ਨੂੰ ਮਿਲਿਆ। ਇਸ ਮੌਕੇ ਇਸਲਾਮ ਅਲੀ ਨੇ ਕਿਹਾ ਕਿ ਰਮਜਾਨ ਦਾ ਪਵਿੱਤਰ ਮਹੀਨਾ ਸਾਨੂੰ ਸਬਰ, ਸੇਵਾ, ਇਨਸਾਨੀਅਤ ਅਤੇ ਭਾਈਚਾਰੇ ਦੀ ਸਿੱਖਿਆ ਦਿੰਦਾ ਹੈ। ਅਖੀਰ ਸਾਰੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਿਕੀ ਘਨੋਰ ਜੀ, ਮਾਰਕੀਟ ਕਮੇਟੀ ਰਾਜਪੁਰਾ ਤੋਂ ਦੀਪਕ ਸੂਦ, ਸੀਨੀਅਰ ਆਗੂ ਬੰਤ ਸਿੰਘ, ਵਾਈਸ ਚੇਅਰਮੈਨ ਪਰਵੀਨ ਛਾਬੜਾ, ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਉਪਲਹੇੜੀ, ਵਿਰਾਸਤ ਸੇਵਾ ਸੰਗਠਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ, ਮਾਰਕੀਟ ਕਮੇਟੀ ਪਟਿਆਲਾ ਚੇਅਰਮੈਨ ਅਸੋਕ ਕੁਮਾਰ ਸਿਸਵਾਲ, ਬੰਟੀ ਸਿੰਘ ਖਾਨਪੁਰ, ਸਜੀਵ ਕੁਮਾਰ ਗੁਪਤਾ, ਵਕੀਲ ਖਾਨ, ਫਿਰੋਜ਼ ਖਾਨ, ਨਵਾਬ ਖਾਨ, ਅਰਸਦ, ਇਮਰਾਨ ਮੁਹੰਮਦ, ਹਾਤਿਮ ਮਲਿਕ, ਸਲੀਮ ਮੁਹੰਮਦ ਅਤੇ ਹੋਰ ਸੀਨੀਅਰ ਆਗੂ ਸ਼ਾਮਿਲ ਸਨ।