ਘਰ ’ਚੋਂ ਲੋਹੇ ਦਾ ਸਾਮਾਨ ਚੋਰੀ, ਦੋ ਗ੍ਰਿਫ਼ਤਾਰ
ਘਰ ਦੇ ਬਾਗਲ ਚੋਂ ਲੋਹੇ ਦਾ ਸਮਾਨ ਚੋਰੀ, ਦੋ ਗ੍ਰਿਫਤਾਰ
Publish Date: Thu, 12 Mar 2026 06:19 PM (IST)
Updated Date: Fri, 13 Mar 2026 04:07 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਘਰ ’ਚੋਂ ਲੋਹੇ ਨਾਲ ਸਬੰਧਿਤ ਕਾਫੀ ਸਾਮਾਨ ਚੋਰੀ ਹੋਣ ’ਤੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਦਿਆ ਪਰਚਾ ਦਰਜ ਕਰ ਕੇ ਕਾਬੂ ਕਰ ਲਿਆ ਹੈ। ਨਛੱਤਰ ਸਿੰਘ ਨਿਵਾਸੀ ਵਾਰਡ ਨੰਬਰ 11 ਲਹਿਰਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਨੇੜੇ ਬਣੇ ਬਾਗਲ ਵਿੱਚੋਂ ਆਪਣੀ ਗੱਡੀ ਕੱਢ ਕੇ ਕੰਮ ’ਤੇ ਚਲਾ ਗਿਆ। ਜਦੋਂ ਸ਼ਾਮ ਨੂੰ ਵਾਪਸ ਆਇਆ ਤਾਂ ਦੇਖਿਆ ਕਿ ਕਮਰੇ ਤੇ ਬਰਾਂਡੇ ਵਿੱਚ ਸਾਮਾਨ ਖਿੱਲਰਿਆ ਪਿਆ ਸੀ ਤੇ ਪਿਛਲਾ ਲੱਕੜ ਦਾ ਗੇਟ ਵੀ ਖੁੱਲ੍ਹਾ ਸੀ। ਹਨੇਰਾ ਹੋਣ ਕਾਰਨ ਉਨ੍ਹਾਂ ਗੱਲ ਅਣਦੇਖੀ ਕਰ ਕੇ ਦੁਬਾਰਾ ਘਰ ਚਲਾ ਗਿਆ। ਫਿਰ ਅਗਲੇ ਦਿਨ ਜਦੋਂ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਵਾਪਸ ਆਇਆ ਤਾਂ ਦੇਖਿਆ ਕਿ ਗੇਟ ਫਿਰ ਖੁੱਲ੍ਹਾ ਸੀ, ਕਮਰੇ ਅਤੇ ਰਸੋਈ ਦਾ ਜਿੰਦਾ ਟੁੱਟਿਆ ਸੀ। ਚੈੱਕ ਕਰਨ ’ਤੇ ਪਤਾ ਲੱਗਿਆ ਕਿ ਕਮਰੇ ’ਚ ਪਏ ਪੁਰਾਣੇ ਕੂਲਰਾਂ ਦੀਆਂ ਛੇ-ਸੱਤ ਮੋਟਰਾਂ, ਗੱਡੀ ਦਾ ਸੈਂਟਰ ਲੌਕ, ਖੇਤ ਵਾਲੀ ਮੋਟਰ ਨਹੀਂ ਸੀ, ਹੋਰ ਲੋਹੇ ਦੇ ਘਰ ਦਾ ਘਰੇਲੂ ਸਾਮਾਨ ਵੀ ਨਹੀਂ ਮਿਲਿਆ। ਜਿਸ ਨੂੰ ਕਿਸੇ ਨਾਮਾਲੂਮ ਵਿਅਕਤੀਆਂ ਨੇ 9 ਤੇ 10 ਮਾਰਚ ਨੂੰ ਦਿਨ ਸਮੇਂ ਚੋਰੀ ਕਰ ਲਿਆ। ਇਸ ਸਬੰਧੀ ਜਦੋਂ ਮਨਜੀਤ ਸਿੰਘ ਨੇ ਗਲੀਆਂ ਵਿਚ ਲੱਗੇ ਸੀਸੀ ਟੀਵੀ ਕੈਮਰੇ ਚੈੱਕ ਕੀਤੇ ਅਤੇ ਗਵਾਂਢੀਆਂ ਤੋਂ ਪੁੱਛ ਪੜਤਾਲ ਕੀਤੀ ਤਾਂ ਕੈਮਰੇ ਵਿਚ ਦੋ ਲੜਕੇ ਦਿਨ ਸਮੇਂ ਮੇਰੇ ਬਾਗਲ ਵਿੱਚੋਂ ਸਾਮਾਨ ਚੋਰੀ ਕਰ ਕੇ ਬੋਰੀਆਂ ਵਿਚ ਪਾ ਕੇ ਜਾਂਦੇ ਦਿਖਾਈ ਦਿੰਦੇ ਹਨ। ਇਸ ਸਬੰਧੀ ਪਤਾ ਲੱਗਿਆ ਕਿ ਬਗੀਚਾ ਸਿੰਘ ਤੇ ਮਨੀ ਸਿੰਘ ਵਾਸੀ ਲਹਿਰਾ ਨੇ ਇਹ ਚੋਰੀ ਕੀਤੀ ਹੈ ਜਿਨ੍ਹਾਂ ਨੂੰ ਨਾਮਜਦ ਕਰਦਿਆਂ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।