ਇਕਬਾਲ ਸਿੰਘ ਸੱਭਰਵਾਲ ਸਰਬਸੰਮਤੀ ਨਾਲ ਪ੍ਰਧਾਨ ਚੁਣੇ
ਇਕਬਾਲ ਸਿੰਘ ਸੱਭਰਵਾਲ ਸਰਬਸੰਮਤੀ ਨਾਲ ਪ੍ਰਧਾਨ ਚੁਣੇ
Publish Date: Mon, 02 Mar 2026 04:29 PM (IST)
Updated Date: Mon, 02 Mar 2026 04:31 PM (IST)
ਐਚ.ਐੱਸ.ਸੈਣੀ, ਪੰਜਾਬੀ ਜਾਗਰਣ ਰਾਜਪੁਰਾ: ਸੀਨੀਅਰ ਸਿਟੀਜ਼ਨ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਵਿਚ ਇਕਬਾਲ ਸਿੰਘ ਸੱਭਰਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਥਾਪਿਆ ਗਿਆ। ਰਤਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਪ੍ਰਜਾਡਿੰਗ ਅਫ਼ਸਰ ਜਸਪਾਲ ਸਿੰਘ ਸਹਾਇਕ ਗੁਰਦਰਸ਼ਨ ਸਿੰਘ ਬਾਜਵਾ ਅਤੇ ਸਹਾਇਕ ਅਸ਼ੋਕ ਕੁਮਾਰ ਸ਼ਾਹੀ ਦੀ ਰਹਿਨੁਮਾਈ ਹੇਠ ਇਕਬਾਲ ਸਿੰਘ ਸੱਭਰਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਸੱਭਰਵਾਲ ਨੇ ਕਿਹਾ ਕਿ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਸੰਸਥਾ ਦੀ ਸੇਵਾ ਕਰਾਂਗਾ ਅਤੇ ਆਪਣੀ ਕਾਰਜਕਾਰਨੀ ਅਗਲੇ ਸਮੇਂ ਵਿਚ ਘੋਸ਼ਿਤ ਕਰਾਂਗਾ। ਇਸ ਮੌਕੇ ਬਲਦੇਵ ਸਿੰਘ ਖੁਰਾਣਾ ਸੀਨੀਅਰ ਉਪ ਪ੍ਰਧਾਨ ਪੰਜਾਬ ਫੈਡਰੇਸ਼ਨ, ਰਤਨ ਸ਼ਰਮਾਂ, ਕੁਲਬੀਰ ਸਿੰਘ ਚੱਢਾ, ਡਾ. ਗੁਰਵਿੰਡਰ ਅਮਨ, ਦਾਤਾਰ ਸਿੰਘ ਭਾਟੀਆ, ਓਮ ਪ੍ਰਕਾਸ਼ ਮਦਾਨ, ਜਸਬੀਰ ਸਿੰਘ ਚੀਮਾ, ਜੇ.ਪੀ ਚੋਹਾਨ, ਰਮੇਸ਼ ਗੁਪਤਾ, ਸੁਰਿੰਦਰ ਸੋਹਣਾ, ਸੋਮ ਨਾਥ ਓਬਰੋਇ, ਦਲਜੀਤ ਸਿੰਘ ਸ਼ਾਂਤ, ਰਣਜੀਤ ਸਿੰਘ, ਸੁਰੇਸ਼ ਕੱਕੜ ਅਤੇ ਪ੍ਰਭ ਦਿਆਲ ਚੋਪੜਾ ਸ਼ਾਮਿਲ ਸਨ।