ਸਕੂਲ ’ਚ ਇੰਟਰੈਕਟਿਵ ਪੈਨਲਸ ਦਾ ਹੋਇਆ ਉਦਘਾਟਨ
ਪੀਐਮ ਸ਼੍ਰੀ ਸਰਕਾਰੀ ਸਕੂਲ ਦੇਵੀਗਡ਼੍ਹ ਵਿਖੇ ਇੰਟਰੈਕਟਿਵ ਪੈਨਲਸ ਦਾ ਹੋਇਆ ਉਦਘਾਟਨ
Publish Date: Fri, 20 Mar 2026 05:39 PM (IST)
Updated Date: Fri, 20 Mar 2026 05:43 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗਡ਼੍ਹ ਵਿਖੇ ਪ੍ਰਿੰਸੀਪਲ ਸੁਧੀਰ ਕੁਮਾਰ ਦੀ ਅਗਵਾਈ ’ਚ ਸਰਕਾਰ ਵੱਲੋਂ ਭੇਜੇ ਗਏ ਦੋ ਇੰਟਰੈਕਟਿਵ ਪੈਨਲਸ ਦਾ ਉਦਘਾਟਨ ਕਰਵਾਇਆ ਗਿਆ। ਇਸ ਮੌਕੇ ਇੰਟਰੈਕਟਿਵ ਪੈਨਲ ਦਾ ਉਦਘਾਟਨ ਕਰਨ ਲਈ ਬਲਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਦੁੱਧਨਸਾਧਾਂ ਤੇ ਰਾਜਾ ਧੰਜੂ ਵਿਸ਼ੇਸ਼ ਤੌਰ ਤੇ ਪਹੁੰਚੇ। ਐੱਸਐੱਮਸੀ ਚੇਅਰਮੈਨ ਪਰਮਿੰਦਰ ਸਿੰਘ ਵੱਲੋਂ ਇਨ੍ਹਾਂ ਦਾ ਸਵਾਗਤ ਕੀਤਾ ਗਿਆ। ਬਲਦੇਵ ਸਿੰਘ ਤੇ ਰਾਜਾ ਧੰਜੂ ਵੱਲੋਂ ਇੰਟਰੈਕਟਿਵ ਪੈਨਲਸ ਦਾ ਉਦਘਾਟਨ ਕਰਨ ਤੋਂ ਬਾਅਦ ਸਮੂਹ ਐੱਸਐੱਮਸੀ ਮੈਂਬਰ ਤੇ ਮੀਟਿੰਗ ’ਚ ਪਹੁੰਚੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ’ਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰ ਲਗਾਤਾਰ ਸਕੂਲਾਂ ਨੂੰ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਪ੍ਰਿੰਸੀਪਲ ਸੁਧੀਰ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰਾਜ ਨੂੰ ਸਿੱਖਿਆ ਦਾ ਮੋਢੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਪ੍ਰਸ਼ੰਸ਼ਾਯੋਗ ਹਨ। ਇਸ ਮੌਕੇ ਐੱਸਐੱਮਸੀ ਚੇਅਰਮੈਨ ਪਰਮਿੰਦਰ ਸਿੰਘ, ਉਪ ਚੇਅਰਮੈਨ ਸੋਹਨ ਲਾਲ, ਸਿਮਰਨਜੀਤ ਸਿੰਘ, ਮਨਪ੍ਰੀਤ ਕੌਰ, ਨਿੰਦਰ ਕੌਰ, ਡਿੰਪਲ, ਬਲਜਿੰਦਰ ਕੌਰ, ਸੁਰਿੰਦਰ ਕੁਮਾਰ ਰਵਿੰਦਰ ਸਿੰਘ ਸੈਣੀ, ਵਿਜੇ ਕੁਮਾਰ, ਭੁਪਿੰਦਰ ਕੌਰ ਅਤੇ ਸਮੂਹ ਸਟਾਫ ਮੌਜੂਦ ਸਨ।