ਇੰਦਰਜੀਤ ਸਿੰਘ ਨੇ ਐਕਸ਼ਨ ਵਜੋਂ ਚਾਰਜ ਸੰਭਾਲਿਆ
ਇੰਦਰਜੀਤ ਸਿੰਘ ਨੇ ਐਕਸ਼ਨ ਵਜੋਂ ਚਾਰਜ ਸੰਭਾਲਿਆ
Publish Date: Mon, 16 Mar 2026 05:22 PM (IST)
Updated Date: Tue, 17 Mar 2026 04:07 AM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਪੰਜਾਬ ਰਾਜ ਪਾਵਰ ਕਾਰਪੋਰਸਨ ਲਿਮਟਿਡ ਧੂਰੀ ਐਕਸ਼ਨ ਵਜੋਂ ਇੰਦਰਜੀਤ ਸਿੰਘ ਨੇ ਸੋਮਵਾਰ ਨੂੰ ਚਾਰਜ ਸੰਭਾਲ ਲਿਆ। ਐਕਸ਼ਨ ਇੰਦਰਜੀਤ ਸਿੰਘ ਪਹਿਲਾਂ ਵੀ ਧੂਰੀ ਡਿਵੀਜ਼ਨ ਵਿਚ ਆਪਣੀ ਸੇਵਾ ਨਿਭਾ ਚੁੱਕੇ ਹਨ। ਉਹ ਇਮਾਨਦਾਰ ਤੇ ਸਾਫ਼-ਸੁਥਰੀ ਛਵੀ ਤੇ ਪਬਲਿਕ ਨੂੰ ਸਹੀ ਢੰਗ ਨਾਲ ਵਿਵਹਾਰ ਕਰਨ ਵਾਲੇ ਇਨਸਾਨ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਧੂਰੀ ਹਲਕਾ ਦੇ ਬਿਜਲੀ ਖਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਦੇ ਸਾਰੇ ਸਟਾਫ਼ ਨੂੰ ਨਿਰਦੇਸ਼ ਦਿਤੇ ਕਿ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ।