ਨੌਜਵਾਨਾਂ ਨੂੰ ਸ਼ਹੀਦਾਂ ਤੋਂ ਲੈਣੀ ਚਾਹੀਦੀ ਸੇਧ : ਸੰਧੂ
ਸ਼ਹੀਦਾ ਦੀ ਸ਼ਹੀਦੀ ਹਮੇਸ਼ਾ ਸਾਨੂੰ ਆਪਣੇ ਫਰਜ਼ਾਂ ਦੀ ਯਾਦ ਦਿਵਾਉਂਦਾ ਰਹਿੰਦਾ : ਸੰਧੂ
Publish Date: Wed, 25 Mar 2026 04:24 PM (IST)
Updated Date: Wed, 25 Mar 2026 04:26 PM (IST)

ਰਵਿੰਦਰ ਸਿੰਘ ਪੰਜੇਟਾ, ਪੰਜਾਬੀ ਜਾਗਰਣ, ਸਨੌਰ : ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਸਿੰਘ, ਸ਼ਹੀਦ ਸ਼ਿਵਰਾਮ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਪ੍ਰਣਾਮ ਕਰਦਿਆਂ ਤੇ ਉਨ੍ਹਾਂ ਵੱਲੋਂ ਦਿਖਾਏ ਰਸਤਿਆਂ ਤੇ ਸੱਦਾ ਹੀ ਤੁਰਨ ਦਾ ਪ੍ਰਣ ਕਰਦਿਆਂ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਤੇ ਪੰਜਾਬ ਸਟੇਟ ਕੰਟੇਨਰ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮਿਟਿਡ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਮਹਾਨ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਵਾਨੀ ਕੁਰਬਾਨ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾ ਦੀ ਸ਼ਹੀਦੀ ਹਮੇਸ਼ਾ ਸਾਨੂੰ ਆਪਣੇ ਫਰਜ਼ਾਂ ਦੀ ਯਾਦ ਦਿਵਾਉਂਦਾ ਰਹਿੰਦਾ ਹੈ ਤੇ ਦੇਸ਼ ਪ੍ਰਤੀ ਸਮਰਪਣ ਦੀ ਪ੍ਰੇਰਣਾ ਵੀ ਦਿੰਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੇ ਦੱਸੇ ਰਾਹ ‘ਤੇ ਚੱਲਦਿਆਂ ਇਮਾਨਦਾਰੀ, ਹਿੰਮਤ ਅਤੇ ਦੇਸ਼ਭਗਤੀ ਨਾਲ ਜੀਵਨ ਬਤੀਤ ਕਰਨ ਤੇ ਨਸ਼ਿਆਂ ਤੋਂ ਦੂਰ ਤੇ ਖੇਡਾਂ ਵੱਲ ਵੱਧ ਉਤਸ਼ਾਹ ਕਰਨ। ਇਸ ਉਪਰੰਤ ਸ਼ਹੀਦਾਂ ਦੀ ਮਹਾਨਤਾ ਬਾਰੇ ਵਿਚਾਰ ਸਾਂਝੇ ਵੀ ਕੀਤੇ ਅਤੇ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਏਕਤਾ ਲਈ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਅੰਤ ਵਿਚ ਸਮਾਗਮ ’ਚ ਸ਼ਾਮਲ ਸਾਰੇ ਲੋਕਾਂ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।। ਇਸ ਮੌਕੇ ਕੁਲਵੰਤ ਸਿੰਘ ਕੌਂਸਲਰ ਨਗਰ ਨਿਗਮ ਪਟਿਆਲਾ, ਅਮਰਜੀਤ ਸਿੰਘ ਸ਼ੇਰੇ ਪੰਜਾਬ ਮਾਰਕੀਟ, ਜੱਸੀ ਮਰਦਾਂਹੇੜੀ , ਸੰਦੀਪ ਕੁਮਾਰ ਸਨੌਰ, ਗੁਰਮੀਤ ਸਿੰਘ ਨਾਨਕਸਰ, ਮਨਜੀਤ ਸਿੰਘ ਸੰਧੂ, ਭੀਮ ਤਾਜਲਪੁਰ, ਮਨਪ੍ਰੀਤ ਸਿੰਘ ਮਹਿਮਦਪੁਰ, ਮਨਦੀਪ ਖਾਨ ਬੋਸਰ, ਅਮਰ ਅਲੀਆਗੂ ਵੀ ਹਾਜ਼ਰ ਸਨ।