15 ਤੱਕ ਬੋਲੀ ਨਾਂ ਹੋਈ ਤਾਂ ਕਰਾਂਗੇ ਘਿਰਾਓ: ਭਾਦਸੋਂ
15 ਤੱਕ ਬੋਲੀ ਨਾਂ ਹੋਈ ਤਾਂ ਕਰਾਂਗੇ ਘਿਰਾਓ: ਭਾਦਸੋਂ
Publish Date: Tue, 14 Apr 2026 04:38 PM (IST)
Updated Date: Wed, 15 Apr 2026 04:03 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਕਣਕ ਦੀ ਫਸਲ ਨਾਲ ਮੰਡੀਆਂ ਨੱਕੋ ਨੱਕ ਭਰੀਆਂ ਪਈਆਂ ਹਨ। ਅੱਜ ਤੱਕ ਕਿਸੇ ਵੀ ਮੰਡੀ ਵਿੱਚ ਨਾਂ ਬਾਰਦਾਨਾ ਪਹੁੰਚਿਆ, ਨਾਂ ਹੀ ਕੋਈ ਇੰਸਪੈਕਟਰ ਬੋਲੀ ਕਰਨ ਗਿਆ। ਇਹ ਵਿਚਾਰ ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਭਾਦਸੋ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ, ਕਿ ਕਿਸਾਨ ਪੁੱਜ ਕੇ ਪਰੇਸ਼ਾਨ ਹੋ ਰਹੇ ਹਨ ,ਕਿ ਕਣਕ ਨੂੰ ਕਿੱਥੇ ਲਾਹਿਆ ਜਾਵੇ, ਮੰਡੀਆਂ ਵਿੱਚ ਕਣਕ ਉਤਾਰਨ ਨੂੰ ਥਾਂ ਨਹੀਂ ਹੈ ਜਿਸ ਕਾਰਨ ਬਹੁਤੇ ਕਿਸਾਨਾਂ ਨੇ ਆਪਣੇ ਘਰਾਂ ਵਿੱਚ ਕਣਕ ਨੂੰ ਉਤਾਰਿਆ ਹੋਇਆ ਹੈ। ਕਿਸਾਨ ਨੂੰ ਉਸ ਦੀ ਭਰਾਈ ਦਾ ਡਬਲ ਖਰਚਾ ਪਵੇਗਾ, ਪਰ ਸਰਕਾਰ ਦੇ ਕੰਨ ਤੋਂ ਜੂ ਨਹੀਂ ਸਰਕਦੀ । ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਲੇਹਲ ਕਲਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਮੰਡੀਆਂ ਦੇ ਵਿੱਚ ਇੰਸਪੈਕਟਰ ਬੋਲੀ ਅਤੇ ਬਾਰਦਾਨਾ ਨਾਂ ਪਹੁੰਚਿਆ ਤਾਂ ਅਸੀਂ ਇੰਸਪੈਕਟਰਾਂ ਦੇ ਦਫਤਰਾਂ ਦਾ ਘਿਰਾਓ ਕਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਗੱਲਾਂ ਤੋਂ ਸਿਵਾਏ ਕਿਸਾਨਾਂ ਨੂੰ ਦੇਣ ਵਾਸਤੇ ਕੁਝ ਨਹੀਂ ਹੈ।ਇਸ ਲਈ ਇਹ ਨਾਟਕਕਾਰਾਂ ਦੀ ਸਰਕਾਰ ਬਣ ਕੇ ਰਹਿ ਚੁੱਕੀ ਹੈ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 15 ਤਰੀਕ ਤੱਕ ਮੰਡੀਆਂ ਵਿੱਚ ਬਾਰਦਾਨਾ ਤੇ ਇੰਸਪੈਕਟਰ ਨਾਂ ਪਹੁੰਚੇ ਤਾਂ ਅਸੀਂ ਇਹਨਾਂ ਦੇ ਦਫਤਰਾਂ ਦੇ ਘਿਰਾਓ ਕਰਾਂਗੇ। ਇਸ ਸਮੇਂ ਬਲਾਕ ਲਹਿਰਾ ਦੇ ਪ੍ਰਧਾਨ ਗੁਰਲਾਲ ਸਿੰਘ ਜਲੂਰ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੜਦਿਆਣੀ, ਮੀਤ ਪ੍ਰਧਾਨ ਤਰਸੇਮ ਸਿੰਘ ਰਾਏਧਰਾਣਾ , ਜਨਰਲ ਸਕੱਤਰ ਗੁਰਤੇਜ ਸਿੰਘ ਡਸਕਾ, ਖਜਾਨਚੀ ਅਜਾਇਬ ਸਿੰਘ, ਪ੍ਰੈੱਸ ਸਕੱਤਰ ਚਮਕੌਰ ਸਿੰਘ ਢੀਡਸਾ, ਕਰਨੈਲ ਸਿੰਘ ਕਾਕੜਾ, ਤਾਰਾ ਸਿੰਘ , ਕਸ਼ਮੀਰ ਸਿੰਘ,ਸੁਖਚੈਨ ਸਿੰਘ ਸਾਦੀਹਰੀ, ਮੀਤ ਪ੍ਰਧਾਨ ਗੁਰਦੀਪ ਸਿੰਘ , ਭੀਮ ਸਿੰਘ ਘੜਿਆਲ, ਸਰਜੀਤ ਸਿੰਘ ਮੌਜੂਦ ਸਨ।