ਜੈਅੰਤ ਗਰਗ ਨੂੰ ਕੀਤਾ ਸਨਮਾਨਿਤ
ਜੈਅੰਤ ਗਰਗ ਨੂੰ ਕੀਤਾ ਸਨਮਾਨਿਤ
Publish Date: Fri, 13 Mar 2026 04:18 PM (IST)
Updated Date: Fri, 13 Mar 2026 04:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਟੀਮ ਹਿਊਮਨ ਸਰਵਿਸ ਸੁਸਾਇਟੀ ਵੱਲੋਂ ਯੂ.ਪੀ.ਐਸ.ਸੀ. 2025 ਨਤੀਜਾ ਭਾਰਤ ਵਿਚ ਜੈਅੰਤ ਗਰਗ ਵਲੋਂ 64ਵਾਂ ਸਥਾਨ ਹਾਸਲ ਕਰਕੇ ਪਟਿਆਲਾ ਦਾ ਨਾਮ ਭਾਰਤ ਵਿਚ ਰੋਸ਼ਨ ਕਰਨ ਤੇ ਸਨਮਾਨਿਤ ਕੀਤਾ ਗਿਆ। ਟੀਮ ਹਿਊਮਨ ਸਰਵਿਸ ਸੁਸਾਇਟੀ ਪੰਜਾਬ ਵੱਲੋਂ ਪਟਿਆਲਾ ਦਾ ਨਾਮ ਭਾਰਤ ਵਿਚ ਰੋਸ਼ਨ ਕਰਨ ਤੇ ਗੁਲਦਸਤਾ, ਸਿਰੋਪਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰਾਜ ਕੁਮਾਰ ਗਰਗ ਤੇ ਮਾਤਾ ਰੇਨੂੰ ਬਾਲਾ ਅਤੇ ਉਨ੍ਹਾਂ ਦੀ ਪਤਨੀ ਅਰਪਨਾ ਨੇ ਇਸ ਮੁਕਾਮ ਤੇ ਪਹੁੰਚਣ ਵਾਸਤੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ, ਉਹ ਪਰਿਵਾਰ ਸ਼ੁਰੂ ਤੋਂ ਹੀ ਬਹੁਤ ਮੇਹਨਤੀ ਤੇ ਇਮਾਨਦਾਰ ਹੈ। ਮਾਤਾ ਪਿਤਾ ਦੋਵੇਂ ਸਰਕਾਰੀ ਸੇਵਾ ਇਮਾਨਦਾਰੀ ਨਾਲ ਨਿਭਾ ਕੇ ਰਿਟਾਇਰ ਹੋਏ ਹਨ। ਜੈਅੰਤ ਗਰਗ ਨੇ ਆਰਮਸ ਟਰੈਫਿਕ ਸਿਵਲ ਸਰਵਿਸ ’ਚ ਸੇਵਾ ਨਿਭਾ ਦੇ ਹੋਏ ਦਿਨ ਰਾਤ ਇਕ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਇਹ ਖੁਸ਼ੀ ਦੇ ਮੌਕੇ ’ਤੇ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ, ਰਿਟਾਇਰਡ ਕਮਾਡੈਂਟ ਪਵਨ ਕੁਮਾਰ, ਨੈਸ਼ਨਲ ਬੋਕਸਰ ਸਾਹਿਲ ਸ਼ਰਮਾ, ਬੋਕਸਰ ਸੂਰਜ ਸ਼ਰਮਾ, ਰਾਜ ਕੁਮਾਰ ਗਰਗ, ਰੈਨੂੰ ਬਾਲਾ, ਅਰਪਨਾ, ਫਰਿਜੀ ਗੋਇਲ ਤੇ ਟੀਮ ਮੈਂਬਰ ਮੌਜੂਦ ਰਹੇ।