14 ਸਾਲਾ ਲੜਕੀਆਂ ਲਈ ਐੱਚਪੀਏ ਵੈਕਸੀਨ ਦੀ ਸ਼ੁਰੂਆਤ
14 ਸਾਲ ਦੀ ਲੜਕੀ ਲਈ ਐਚਪੀਏ ਵੈਕਸੀਨ ਦੀ ਸੁਰੂਆਤ
Publish Date: Sat, 21 Mar 2026 04:18 PM (IST)
Updated Date: Sat, 21 Mar 2026 04:19 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ ਬਨੂੜ : ਕਮਿਊਨਿਟੀ ਸਿਹਤ ਕੇਂਦਰ ਬਨੂੜ ਵਿਖੇ 14 ਸਾਲ ਉਮਰ ਦੀ ਲੜਕੀਆਂ ਨੂੰ ਐੱਚਪੀਏ ਦੀ ਵੈਕਸ਼ੀਨ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਮਓ ਡਾ. ਰਜਨੀਤ ਕੌਰ ਰੰਧਾਵਾਂ ਨੇ ਦੱਸਿਆ ਕਿ ਐੱਚਪੀਏ ਵੈਕਸ਼ੀਨ ਭਵਿੱਖ ਵਿੱਚ ਸਰਵਾਈਕਲ ਕੈਂਸਰ ਤੋਂ ਬਚਾਅ ਕਰਦੀ ਹੈ ਅਤੇ ਬਾਲਗ ਉਮਰ ਵਿੱਚ ਲਾਭਕਾਰੀ ਹਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦਿੱਤੀ ਜਾ ਰਹੀ ਹੈ। ਉਨਾਂ ਇਹ ਵੀ ਕਿਹਾ ਕਿ ਇਹ ਵੈਕਸੀਨ ਸਿਰਫ਼ ਲੜਕੀਆਂ ਲਈ ਹੁੰਦੀ ਹੈ, ਜੋ 14 ਸਾਲ ਉਮਰ ਵਿੱਚ ਲੱਗਦੀ ਹੈ। ਉਨ੍ਹਾਂ ਲੜਕੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਬਨੂੜ ਹਸਪਤਾਲ ਵਿੱਚ ਮੁਫ਼ਤ ਵੈਕਸੀਨ ਦਿੱਤੀ ਜਾ ਰਹੀ ਹੈ ਤੇ ਉਹ ਆਪਣੀ 14 ਸਾਲ ਉਮਰ ਦੀ ਲੜਕੀ ਨੂੰ ਵੈਕਸੀਨ ਲੁਆ ਸਕਦੇ ਹਨ। ਇਸ ਮੌਕੇ ਆਪ ਦੇ ਬਲਾਕ ਪ੍ਰਧਾਨ ਲੱਕੀ ਸੰਧੂ, ਡਾ ਹੀਨਾ ਸ਼ਰਮਾ, ਡਾ. ਅਰੁਣਦੀਪ ਕੌਰ, ਸਟਾਫ਼ ਮੈਂਬਰ ਚਰਨਜੀਤ ਕੌਰ, ਆਸ਼ਾ ਵਰਕਰ ਗਗਨਦੀਪ ਕੌਰ ਬਾਸਮਾਂ ਆਦਿ ਹਾਜ਼ਰ ਸਨ।