ਕੈਫੇ ਦੀ ਆੜ ’ਚ ਚਲਦਾ ਸੀ ਹੁੱਕਾ ਬਾਰ, ਮਾਮਲਾ ਦਰਜ
ਕੈਫੇ ਦੀ ਆੜ ’ਚ ਚਲਦਾ ਸੀ ਹੁੱਕਾ ਬਾਰ, ਮਾਮਲਾ ਦਰਜ
Publish Date: Sun, 08 Feb 2026 07:05 PM (IST)
Updated Date: Mon, 09 Feb 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਰਗੜ੍ਹ : ਬਾਜ਼ਾਰ ’ਚ ਕੈਫੇ ਦੀ ਆੜ ਵਿਚ ਚੱਲ ਰਹੇ ਹੁੱਕਾ ਬਾਰ ਦਾ ਪਰਦਾਫਾਸ਼ ਕਰ ਕੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮੁੱਖ ਬਾਜ਼ਾਰ ਵਿਚ ਖੁੱਲ੍ਹੇ ਇਕ ਕੈਫੇ ਦੇ ਮਾਲਕਾਂ ਵੱਲੋਂ ਆਪਣੇ ਨਿੱਜੀ ਲਾਭ ਲਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਅਮਰਗੜ੍ਹ ਦੀ ਪੁਲਿਸ ਵੱਲੋਂ ਮੂਸਾ ਕੈਫੇ ਜਿੱਥੇ ਕਿ ਕੈਫੇ ਮਾਲਕਾਂ ਵੱਲੋਂ ਕਾਨੂੰਨ ਦੀਆਂ ਅੱਖਾਂ ਵਿਚ ਘੱਟਾ ਪਾਉਂਦੇ ਹੋਏ ਭੋਲੇ-ਭਾਲੇ ਲੋਕਾਂ ਨੂੰ ਨਸ਼ੇ ਕਰਨ ਦਾ ਆਦੀ ਬਣਾਇਆ ਜਾ ਰਿਹਾ ਸੀ। ਥਾਣਾ ਅਮਰਗੜ੍ਹ ਦੇ ਏਐੱਸਆਈ ਬਲਵਿੰਦਰ ਸਿੰਘ ਜਦੋਂ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ ਤਾਂ ਉਨ੍ਹਾਂ ਗੁਪਤ ਸੂਚਨ ਮਿਲੀ ਕਿ ਨਰਿੰਦਰ ਸਿੰਘ ਵਾਸੀ ਪਿੰਡ ਚੌਂਦਾ ਥਾਣਾ ਅਮਰਗੜ੍ਹ ਅਤੇ ਪ੍ਰਭਜੋਤ ਕੌਰ ਵਾਸੀ ਪਿੰਡ ਰੁੜਕੀ ਕਲਾਂ ਥਾਣਾ ਅਹਿਮਦਗੜ੍ਹ ਸਦਰ ਜ਼ਿਲ੍ਹਾ ਮਾਲੇਰਕੋਟਲਾ ਇਹ ਦੋਵੇਂ ਮੂਸਾ ਨਾਮ ਦਾ ਕੈਫੇ ਚਲਾ ਰਹੇ ਹਨ, ਜਿੱਥੇ ਇਹ ਨੌਜਵਾਨ ਪੀੜ੍ਹੀ ਨੂੰ ਉਕਸਾ ਕੇ ਹੁੱਕਾ ਪਿਲਾ ਕੇ ਤੰਬਾਕੂ ਦਾ ਸੇਵਨ ਕਰਵਾਉੰਦੇ ਹਨ। ਜਿਸ ’ਤੇ ਕਾਰਵਾਈ ਕਰਦਿਆਂ ਛਾਪੇਮਾਰੀ ਦੌਰਾਨ ਉਕਤ ਦੋਵਾਂ ਜਣਿਆ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।