ਹਿੰਦੂ ਸੁਰੱਖਿਆ ਸੰਮਤੀ ਵੱਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
ਹਿੰਦੂ ਸੁਰੱਖਿਆ ਸਮਿਤੀ ਵੱਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
Publish Date: Thu, 23 Apr 2026 04:15 PM (IST)
Updated Date: Thu, 23 Apr 2026 04:19 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਅਤੇ ਸ਼੍ਰੀ ਹਿੰਦੂ ਤਖ਼ਤ ਦੇ ਅਹੁਦੇਦਾਰਾਂ ਨੇ ਪੁਲਵਾਮਾ (ਜੰਮੂ ਕਸ਼ਮੀਰ) ਵਿੱਚ ਪਿਛਲੇ ਸਾਲ ਅੱਤਵਾਦੀਆਂ ਵੱਲੋਂ ਅੰਧਾ ਧੁੰਨ ਫਾਇਰਿੰਗ ਕਰ ਕੇ ਸ਼ਹੀਦ ਕੀਤੇ ਗਏ ਸਨਾਤਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਸਮਿਤੀ ਪ੍ਰਮੁੱਖ ਰਾਜੇਸ਼ ਕੇਹਰ ਨੇ ਦੱਸਿਆ ਕਿ ਪਿਛਲੇ ਸਾਲ ਪੁਲਵਾਮਾ ਵਿੱਚ ਅੱਤਵਾਦੀਆ ਵੱਲੋਂ ਸ਼ਹੀਦ ਕੀਤੇ ਗਏ ਦਰਜਨਾਂ ਸਨਾਤਨੀਆਂ ਨੂੰ ਅੱਜ ਸ਼੍ਰੀ ਮਹਾਕਾਲੀ ਮੰਦਰ ਪਟਿਆਲਾ ਵਿੱਚ ਸਮਿਤੀ ਦੇ ਅਹੁਦੇਦਾਰਾਂ ਨੇ ਮਹਾਕਾਲੀ ਜੀ ਦੀ ਆਰਤੀ ਸਮੇਂ ਇਕੱਠੇ ਹੋ ਕੇ ਮੋਮਬੱਤੀਆਂ ਜਲਾ ਕੇ ਸ਼ਰਧਾਂਜਲੀਆਂ ਦਿੱਤੀਆਂ ਗਈਆ। ਰਾਜੇਸ਼ ਕੇਹਰ ਨੇ ਕਿਹਾ ਕਿ ਕੇਂਦਰ ਸਰਕਾਰ ਪੁਲਵਾਮਾ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਵਿੱਚ ਨਾਕਾਮ ਰਹੀ ਹੈ। ਪੁਲਵਾਮਾ ਹੱਤਿਆਕਾਂਡ ਦੇ ਦੋਸ਼ੀ ਅੱਜ ਤੱਕ ਨਾ ਤਾਂ ਫੜੇ ਗਏ ਹਨ ਅਤੇ ਨਾ ਹੀ ਉਨ੍ਹਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਇਹ ਸਾਡੀਆਂ ਖੁਫੀਆ ਏਜੰਸੀਆਂ ਦੀ ਨਾਕਾਮੀ ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਤੇ ਹਮਲਾ ਕਰਨ ਤੋਂ ਬਾਅਦ ਵੀ ਸਾਡੇ ਹੱਥ ਕੁਝ ਨਹੀਂ ਲੱਗਿਆ। ਇਸ ਮੌਕੇ ਸੰਮਤੀ ਦੇ ਆਗੂ ਰਾਕੇਸ਼ ਕੌਸ਼ਿਕ, ਰੋਹਿਤ ਅਟਵਾਲ, ਅਤੁਲ ਤਿਆਗੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੁਲਵਾਮਾ ਵਿੱਚ ਸ਼ਹੀਦ ਸਨਾਤਨੀ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਮੁਆਵਜ਼ਾ ਅਤੇ ਇੱਕ-ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ, ਤਾਂ ਜੋ ਪੀੜਤ ਪਰਿਵਾਰਾਂ ਨੂੰ ਸਹਾਰਾ ਮਿਲ ਸਕੇ। ਇਸ ਮੌਕੇ 2 ਮਿੰਟ ਦਾ ਮੌਨ ਰੱਖ ਕੇ ਅਤੇ ਸ਼ਾਂਤੀ ਪਾਠ ਕਰ ਕੇ ਸ਼ਹੀਦ ਪਰਿਵਾਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਰਵਿੰਦਰ ਸਿੰਗਲਾ, ਬਲਜੀਤ ਅਵਲੋਵਾਲ, ਸਾਹਿਲ ਕੁਮਾਰ, ਵਿਕਾਸ ਕਮਬੋਜ, ਗੁਰਮੁਖ ਸਿੰਘ, ਰਾਜੇਸ਼ ਵਾਲਮੀਕਿ, ਸੁਰੇਂਦਰ ਸ਼ਰਮਾ, ਕਾਕਾ ਜੀ, ਭੈਣ ਬੀਨਾ ਬਾਂਸਲ, ਲਾਲੀ ਸਿੰਘ, ਮੈਦਾਨ ਗਿਰੀ, ਰਜਨੀਸ਼ ਢੀਂਗੀ, ਮਨਸਾ ਰਾਮ, ਨਿਸ਼ੀ, ਰਿਗਨ ਅਟਵਾਲ, ਫਤੇ ਸਿੰਘ, ਬਾਬੂ, ਲਾਲੀ ਕੁਮਾਰ, ਵਰਿੰਦਰ ਕੁਮਾਰ, ਗਗਨ ਆਦਿ ਮੌਜੂਦ ਸਨ।