ਆਰਬੀਐੱਲ ਬੈਂਕ ਵੱਲੋਂ ਧਨਵੰਤਰੀ ਮੁਹਿੰਮ ਤਹਿਤ ਲਾਇਆ ਸਿਹਤ ਨਿਰੀਖਣ ਕੈਂਪ
ਆਰ.ਬੀ.ਐੱਲ. ਬੈਂਕ ਵੱਲੋਂ ਧਨਵੰਤਰੀ ਮੁਹਿੰਮ ਤਹਿਤ ਲਗਾਇਆ ਸਿਹਤ ਨਿਰੀਖਣ ਕੈਂਪ
Publish Date: Fri, 23 Jan 2026 05:50 PM (IST)
Updated Date: Fri, 23 Jan 2026 05:54 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਾਵਰਕਾਮ ਦੇ ਪੈਨਸ਼ਨਰਜ਼ ਦੇ ਦਫ਼ਤਰ ਵਿਖੇ ਰਤਨਾਕਰ ਬੈਂਕ ਲਿਮਟਿਡ (ਆਰ.ਬੀ.ਐੱਲ) ਵੱਲੋਂ ਬੈਂਕ ਮੈਨੇਜਰ ਅਜੈ ਕੁਮਾਰ ਦੀ ਦੇਖਰੇਖ ਹੇਠ ਸਿਹਤ ਨਿਰੀਖਣ ਕੈਂਪ ਲਗਾਇਆ ਗਿਆ। ਕੈਂਪ ’ਚ ਵਿਸ਼ੇਸ਼ ਤੌਰ ’ਤੇ ਬੈਂਕ ਵੱਲੋਂ ਮਹਾਂਰਾਸ਼ਟਰ ਤੋਂ ਇਸ ਵਧੀਆ ਕੰਮ ਲਈ ਭੇਜੀ ਧਨਵੰਤਰੀ ਵੈਨ ਅਤੇ ਟੀਮ ਭੇਜੀ ਗਈ। ਕੈਂਪ ਦੌਰਾਨ ਮਰੀਜ਼ਾਂ ਦੇ ਸਾਰੇ ਖੂਨ ਦੇ ਟੈਸਟ, ਅੱਖਾਂ ਦੀ ਨਜ਼ਰ ਦੇ ਟੈਸਟ, ਕੈਲਸ਼ਿਅਮ, ਵਿਟਾਮਿਨ ਏ, ਡੀ. ਸਮੇਤ ਹੋਰ ਟੈਸਟ ਨਵੀਂ ਤਕਨੀਕ ਨਾਲ ਕੀਤੇ ਗਏ। ਕੈਂਪ ਦੌਰਾਨ ਭਾਰੀ ਬਾਰਿਸ਼, ਤੂਫਾਨ ਅਤੇ ਖਰਾਬ ਮੌਸਮ ਦੇ ਬਾਵਜੂਦ ਵੀ 60 ਤੋਂ ਵੱਧ ਬਿਜਲੀ ਨਿਗਮ ਦੇ ਰੈਗੁਲਰ ਮੁਲਾਜ਼ਮ ਅਤੇ ਪੈਨਸ਼ਨਰਜ਼ ਪੁੱਜੇ ਤੇ ਉਨ੍ਹਾਂ ਨੇ ਇਸ ਕੈਂਪ ਦਾ ਫਾਇਦਾ ਲਿਆ। ਇਸ ਦੌਰਾਨ ਬੈਂਕ ਵੱਲੋਂ ਅੱਖਾਂ ਦੇ ਰੋਗੀ ਲੋੜਵੰਦ ਮੁਲਾਜ਼ਮਾਂ ਨੂੰ ਮੁਫ਼ਤ ਐਨਕਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਬ੍ਰਾਂਚ ਮੈਨੇਜਰ ਅਜੈ ਕੁਮਾਰ ਨੇ ਦੱਸਿਆ ਕਿ ਇਹ ਆਰ.ਬੀ.ਐੱਲ. ਬੈਂਕ ਲੋਕਾਂ ਦੀ ਸਿਹਤ ਅਤੇ ਲੋਕਾਂ ਨੂੰ ਤੰਦਰੁਸਤ ਬਣਾਉਣ ਲਈ ਅਜਿਹੇ ਕੈਂਪ ਲਗਵਾਉਂਦਾ ਰਹਿੰਦਾ ਹੈ ਜਿਸ ਨਾਲ ਲੋੜਵੰਦ ਮਰੀਜ ਇਸਦਾ ਫਾਇਦਾ ਚੁੱਕਦੇ ਰਹਿੰਦੇ ਹਨ। ਇਸ ਮੌਕੇ ਪੈਨਸ਼ਨਰਜ਼ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਜਿੰਦਰ ਸਿੰਘ, ਪਟਿਆਲਾ ਸਰਕਲ ਪ੍ਰਧਾਨ ਚਰਨ ਸਿੰਘ, ਜੋਗਿੰਦਰ ਸਿੰਘ ਚੱਠਾ, ਹਰਦੀਪ ਸਿੰਘ ਜੇ.ਈ., ਕੁਲਵੰਤ ਸਿੰਘ ਏਜੀਈ ਸਮੇਤ ਹੋਰ ਮੁਲਾਜ਼ਮ ਮੌਜੂਦ ਸਨ।