ਬੇਗਮਪੁਰਾ ਧਾਮ ਦੇ ਹੈੱਡ ਗ੍ਰੰਥੀ ਨੂੰ ਸਦਮਾ, ਪਿਤਾ ਦਾ ਦੇਹਾਂਤ
ਬੇਗਮਪੁਰਾ ਧਾਮ ਦੇ ਹੈੱਡ ਗ੍ਰੰਥੀ ਨੂੰ ਸਦਮਾ, ਪਿਤਾ ਦਾ ਦੇਹਾਂਤ
Publish Date: Fri, 06 Feb 2026 05:15 PM (IST)
Updated Date: Sat, 07 Feb 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਬੇਗਮਪੁਰਾ ਧਾਮ ਦੇ ਹੈਡ ਗ੍ਰੰਥੀ ਬਾਬਾ ਕਰਨੈਲ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਗੋਧਾ ਸਿੰਘ ਬੀਤੇ ਦਿਨੀ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਦੇਹਾਂਤ ਨਾਲ ਧਾਰਮਿਕ ਅਤੇ ਸਮਾਜਿਕ ਵਰਗਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਬਾਬਾ ਗਜੀਆ ਦਾਸ ਠਰੂਆ ਵਾਲੇ, ਬਾਬਾ ਜਗਦੀਸ਼ ਦਾਸ ਬੋਪਰ ਵਾਲੇ, ਠੇਕੇਦਾਰ ਮਹਾਂਵੀਰ ਸਿੰਘ, ਅਮਨ ਬੋਧ, ਰਾਮਦਾਸ ਬੁੱਕਲ,ਕੁਲਦੀਪ ਸੈਕਟਰੀ, ਪ੍ਰਗਟ ਸਿੰਘ, ਗੁਲਾਬ ਛਾਛੀਆਂ, ਸੁਰਿੰਦਰ ਸੰਗਰੋਲੀ, ਸਮੇਤ ਹੋਰ ਅਨੇਕਾਂ ਸੰਤ ਮਹਾਂਪੁਰਸ਼ ਅਤੇ ਬਹੁਜਨ ਸਮਾਜ ਪਾਰਟੀ ਅਤੇ ਸ਼ਰਧਾਲੂ ਸੰਗਤਾਂ ਵੱਲੋਂ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਜਾ ਰਹੀ ਹੈ।