ਹਰਵਿੰਦਰ ਗਗਨ ਦੂਜੀ ਵਾਰ ਰਾਜਪੁਰਾ ਪ੍ਰੈੱਸ ਕਲੱਬ ਦੇ ਪ੍ਰਧਾਨ ਚੁਣੇ
ਹਰਵਿੰਦਰ ਗਗਨ ਦੂਜੀ ਵਾਰ ਰਾਜਪੁਰਾ ਪ੍ਰੈੱਸ ਕਲੱਬ ਦੇ ਪ੍ਰਧਾਨ ਚੁਣੇ
Publish Date: Sat, 25 Apr 2026 05:48 PM (IST)
Updated Date: Sat, 25 Apr 2026 05:52 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਪ੍ਰੈੱਸ ਕਲੱਬ ਰਾਜਪੁਰਾ ਦੀ ਸਾਲਾਨਾ ਚੋਣ ਚੋਣ ਅਧਿਕਾਰੀ ਕ੍ਰਿਸ਼ਨ ਨਿਰਦੋਸ਼ ਅਤੇ ਅਸ਼ੋਕ ਝਾਅ ਦੀ ਨਿਗਰਾਨੀ ਹੇਠ ਹੋਈ। ਚੋਣ ਪ੍ਰਕਿਰਿਆ ਦੌਰਾਨ ਪ੍ਰਧਾਨਗੀ ਲਈ ਡਾਕਟਰ ਗੁਰਵਿੰਦਰ ਅਮਨ, ਹਰਵਿੰਦਰ ਗਗਨ, ਦਰਸ਼ਨ ਸਿੰਘ ਮਿੱਠਾ ਅਤੇ ਦਲਜੀਤ ਸਿੰਘ ਸੈਦਖੇੜੀ ਦੇ ਨਾਮ ਸਾਹਮਣੇ ਆਏ। ਜਿਸ ਵਿੱਚੋਂ ਡਾਕਟਰ ਗੁਰਵਿੰਦਰ ਅਮਨ ਦੇ ਵਿਦੇਸ਼ ਹੋਣ ਕਾਰਨ ਅਤੇ ਦੋ ਉਮੀਦਵਾਰਾਂ ਵੱਲੋਂ ਆਪਣੇ ਨਾਂ ਵਾਪਿਸ ਲੈਣ ਤੋਂ ਬਾਅਦ ਚੋਣ ਅਧਿਕਾਰੀਆਂ ਨੇ ਹਰਵਿੰਦਰ ਸਿੰਘ ਗਗਨ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਦਾ ਐਲਾਨ ਕਰ ਦਿੱਤਾ। ਸਾਰੇ ਕਲੱਬ ਮੈਂਬਰਾਂ ਨੇ ਨਵੇਂ ਪ੍ਰਧਾਨ ਨੂੰ ਹਾਰ ਪਾ ਕੇ ਪ੍ਰਧਾਨਗੀ ਦੀ ਵਧਾਈ ਦਿੱਤੀ। ਇਸ ਮੌਕੇ ਦੂਜੀ ਵਾਰ ਚੁਣੇ ਗਏ ਪ੍ਰਧਾਨ ਹਰਵਿੰਦਰ ਸਿੰਘ ਗਗਨ ਨੇ ਆਪਣੇ ਬਤੌਰ ਪ੍ਰਧਾਨ ਪ੍ਰੈੱਸ ਕਲੱਬ ਦੀਆਂ ਭਵਿੱਖ ਦੇ ਏਜੰਡੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜੀ.ਪੀ ਸਿੰਘ, ਅਸ਼ੋਕ ਝਾਅ, ਮਦਨ ਲਾਲ, ਦਰਸ਼ਨ ਸਿੰਘ ਮਿੱਠਾ, ਮਨੋਜ ਕੁਮਾਰ, ਅਰਜਨ ਰੋਜ਼, ਗੁਰਪ੍ਰੀਤ ਸਿੰਘ ਬੱਲ, ਠੇਕੇਦਾਰ ਦਿਨੇਸ਼ ਕੁਮਾਰ, ਦੀਨਾ ਨਾਥ, ਜਗਨੰਦਨ ਗੁਪਤਾ, ਰਜਿੰਦਰ ਸਿੰਘ ਮੋਹੀ, ਭੁਪਿੰਦਰ ਕਪੂਰ, ਇੰਦਰਜੀਤ ਸਿੰਘ ਅਤੇ ਜਸਮੀਤ ਸਿੰਘ ਵੀ ਮੌਜੂਦ ਸਨ।