ਜੁਨੇਜਾ ਨੂੰ ਪੀਆਰਟੀਸੀ ਚੇਅਰਮੈਨ ਬਣਾਕੇ ਵਲੰਟੀਅਰ ਦਾ ਕਦ ਕੀਤਾ ਵੱਡਾ : ਢੀਂਡਸਾ
ਹਰਪਾਲ ਜੁਨੇਜਾ ਨੂੰ ਪੀਆਰਟੀਸੀ ਚੈਅਰਮੈਨ ਬਣਾਕੇ ਵਲੰਟੀਅਰ ਦਾ ਕੀਤਾ ਕਦ ਵੱਡਾ: ਢੀਂਡਸਾ
Publish Date: Wed, 22 Apr 2026 04:32 PM (IST)
Updated Date: Wed, 22 Apr 2026 04:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵੈਲਫੇਅਰ ਐਸੋਸੀਏਸ਼ਨ ਆਪ ਪਟਿਆਲਾ ਦਿਹਾਤੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਜਗਦੇਵ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਹਰਪਾਲ ਜਨੇਜਾ ਦੇ ਚੇਅਰਮੈਨ ਬਣਨ ਤੋ ਬਾਅਦ ਪਹਿਲੀ ਵਾਰ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ। ਉਨ੍ਵਾਂ ਦਾ ਐਸੋਸੀਏਸ਼ਨ ਦੇ ਅਹੁਦੇਦਾਰ ਨੇ ਸ਼ਾਲ ਅਤੇ ਫੁਲਾਂ ਦੇ ਹਾਰ ਪਾਕੇ ਸਵਾਗਤ ਕੀਤਾ। ਇਸ ਮੌਕੇ ਢੀਂਡਸਾ ਨੇ ਕਿਹਾ ਕਿ ਮਾਲਵਾ ਖੇਤਰ ਤੇ ਪਟਿਆਲਾ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵਕ ਤੇ ਗ੍ਰੀਨਮੈਨ ਭਗਵਾਨਦਾਸ ਦੇ ਸਪੁੱਤਰ ਹਰਪਾਲ ਜਨੇਜਾ ਨੂੰ ਪੀਆਰਟੀਸੀ ਦਾ ਚੇਅਰਮੈਨ ਨਿਯੁਕਤ ਕਰਕੇ ਸਾਰੇ ਵਲੰਟੀਅਰ ਤੇ ਮੇਹਨਤੀ ਲੋਕਾਂ ਦਾ ਕੱਦ ਵੱਡਾ ਕੀਤਾ ਹੈ। ਜਨੇਜਾ ਪਟਿਅਲਾ ਸਹਿਰ ਦੇ ਹਰਮਨ ਪਿਆਰੇ ਹੋਣ ਕਰਕੇ ਇਸ ਸਹਿਰ ਦਾ ਵਿਕਾਸ ਵੱਡੀ ਪੱਧਰ ਤੇ ਹੋਵੇਗਾ। ਮੀਟਿੰਗ ਵਿਚ ਜਨੇਜਾ ਨੇ ਪਾਰਟੀ ਵੱਲੋ ਲੋਕ ਹਿੱਤਾਂ ’ਚ ਬਣਾਈਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਰਪਾਲ ਜਨੇਜਾ ਦੇ ਨਾਲ ਕੌਸਲਰ ਦਵਿੰਦਰ ਸਿੰਘ ਗੋਲਡੀ, ਪ੍ਰਦੀਪ ਕੁਮਾਰ ਗਰਗ ਤੇ ਮੁਕਤਾ ਗੁਪਤਾ ਵੀ ਮੀਟਿੰਗ ’ਚ ਹਾਜ਼ਰ ਹੋਏ। ਇਨ੍ਹਾਂ ਤੋ ਇਲਾਵਾ ਹੋਰ ਰਵਿੰਦਰ ਪਾਲ ਸਿੰਘ ਪ੍ਰਿੰਸ ਲਾਂਬਾ ਮੀਡੀਆ ਇੰਚਾਰਜ. ਰੌਹਲ ਮਹਿਤਾ. ਸਿਮਰਨ ਸਿੰਘ ਗਰੇਵਾਲ, ਜੀ.ਐਲ ਸਚਦੇਵਾ, ਕ੍ਰਿਸਨ ਕੁਮਾਰ ਵਧਵਾ, ਪਰਮਜੀਤ ਸਿੰਘ. ਰਾਮ ਆਸਰਾ ਸਿੰਘ ਗਰਚਾ, ਪਰਬਜੀਤ ਸਿੰਘ ਦੇ ਨਾਲ ਵੈਲਫੇਅਰ ਐਸੋਸੀਏਸ਼ਨ ਦੇ ਆਹੁਦੇਦਾਰ ਸਾਹਿਬਾਨ, ਬਰਹਮਦੇੇਵ ਵਰਮਾ, ਜਗਦੇਵ ਸਿੰਘ ਢੀਂਡਸਾ, ਸੁਰਿੰਦਰ ਸਿੰਘ ਠੇਕੇਦਾਰ, ਅਮਰਜੀਤ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ ਡੁਬਈ, ਗੁਰਮੇਲ ਸਿੰਘ ਬਰਾੜ, ਬਖਸ਼ੀਸ਼ ਸਿੰਘ ਸਾਬਕਾ ਪੁਲਿਸ ਅਫਸਰ, ਬਲਵਿੰਦਰ ਸਿੰਘ ਸਾਬਕਾ ਪੁਲਿਸ ਕਮਾਡੈਂਟ,, ਪੀ ਐਸ ਮਿਤਲ, ਕਿਸਨ ਲਾਲ, ਦਲੀਪ ਕੁਮਾਰ, ਮੇਜਰ ਰਤਨ ਸਿੰਘ, ਜਗਜੀਤ ਸਿੰਘ ਸਭਰਵਾਲ, ਇਕਬਾਲ ਸਿੰਘ ਗੁਰੂਨਾਨਕ ਨਗਰ, ਸਤੇ ਸਿੰਘ ਤਫੁਜਲਪੂਰਾ, ਕੈਪਟਨ ਰਛਪਾਲ ਸਿੰਘ, ਅਜੀਤ ਸਿੰਘ ਗੁਰੂਨਾਨਕ ਨਗਰ, ਮਹਿੰਦਰ ਸਿੰਘ ਐਕਸ ਰੀਡਰ, ਰਾਜੇਸ ਵਰਮਾ ਗੁਰੂਨਾਨਕ ਨਗਰ, ਅਮਰੀਕ ਸਿੰਘ ਜਗਤਾਰ ਨਗਰ, ਗੁਰਬਚਨ ਸਿੰਘ ਤਫੁਜਲਪੂਰਾ, ਸਰਨਜੀਤ ਸਿੰਘ ਜਗਤਾਰ ਨਗਰ, ਮਨੋਜ ਸਿੰਘ ਬਾਜਵਾ ਕਲੋਨੀ, ਡਿੰਪਲ ਕੁਮਾਰ ਬ੍ਰਦਰਜ਼, ਸੂਬਾ ਸਿੰਘ ਬਾਜਵਾ ਕਲੋਨੀ, ਜਰਨੈਲ ਸਿੰਘ ਗੁਰੂਨਾਨਕ ਨਗਰ ਆਦਿ ਹਾਜ਼ਰ ਰਹੇ।