ਪੀਆਰਟੀਸੀ ਚੇਅਰਮੈਨ ਨਾਲ ਢੀਂਡਸਾ ਵਫ਼ਦ ਨੇ ਕੀਤੀ ਮੁਲਾਕਾਤ
ਪੀ.ਆਰ ਟੀ ਸੀ ਦੇ ਚੇਅਰਮੈਨ ਹਰਪਾਲ ਜਨੇਜਾ ਨਾਲ ਢੀਂਡਸਾ ਵਫਦ ਨੇ ਕੀਤੀ ਮੁਲਾਕਾਤ
Publish Date: Fri, 03 Apr 2026 04:32 PM (IST)
Updated Date: Fri, 03 Apr 2026 04:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜਗਦੇਵ ਢੀਂਡਸਾ ਦੀ ਅਗਵਾਈ ਹੇਠ ਵੈਲਫੇਅਰ ਐਸੋਸੀਏਸ਼ਨ ਦਾ ਵਫਦ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਦਾ ਉਨ੍ਹਾਂ ਦਫ਼ਤਰ ’ਚ ਇਕ ਬੁੱਕਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਢੀਂਡਸਾ ਨੇ ਦੱਸਿਆ ਕਿ ਸਾਨੂੰ ਹਰਪਾਲ ਜੁਨੇਜਾ ਨੂੰ ਪ੍ਰਧਾਨ ਬਣਿਆਂ ਲਗਭਗ ਦੋ ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਹੈ, ਅੱਜ ਵੀ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਕਾਫੀ ਸਮਾ ਲਗ ਗਿਆ, ਕਿਉਂਕਿ ਇਸ ਸਮੇਂ ਮੁਲਾਕਾਤ ਕਰਨ ਲਈ ਦੋ ਲੰਬੀਆਂ ਲਾਈਨਾਂ ਲਗੀਆਂ ਹੋਈਆਂ ਹਨ। ਇਕ ਲਾਈਨ ਵਿਚ ਲੋਕ ਸਵਾਗਤ ਕਰਨ ਲਈ ਬੁੱਕੇ ਲੈ ਕੇ ਸਵਾਗਤ ਕਰ ਰਹੇ ਹਨ। ਦੂਸਰੀ ਲਾਈਨ ਵਿਚ ਲੋਕ ਆਪਣੀਆਂ ਆਪਣੀਆਂ ਮੁਸ਼ਕਲਾਂ ਸਬੰਧੀ ਵਿਚਾਰ ਕਰਨ ਲਈ ਆਏ ਹੋਏ ਸਨ। ਢੀਂਡਸਾ ਨੇ ਦੱਸਿਆ ਕਿ ਹਰਪਾਲ ਜੁਨੇਜਾ ਦੇ ਭਰਪੂਰ ਯਤਨਾਂ ਸਦਕਾ ਪੀਆਰਟੀਸੀ ਨੇ ਲਗਭਗ 700 ਨਵੀਆਂ ਬੱਸਾਂ ਦੀ ਖਰੀਦ ਕੀਤੀ ਹੈ ਬਹੁਤ ਜਲਦੀ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਤੋਰਨਗੇ। ਇਸ ਨਾਲ ਪੀਆਰਟੀਸੀ ਦੀ ਆਮਦਨ ਵੀ ਵਧੇਗੀ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਸ ਮੌਕੇ ਪੀਆਰਟੀਸੀ ਚੇਅਰਮੈਨ ਹਰਪਾਲ ਜੁਨੇਜਾ ਨੇ ਵੈਲਫੇਅਰ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹਰਪਾਲ ਜਨੇਜਾ ਨਾਲ ਰਵਿੰਦਰ ਪਾਲ ਸਿੰਘ ਪ੍ਰਿੰਸ ਲਾਂਬਾ ਮੀਡੀਆ ਇੰਚਾਰਜ, ਸਿਮਰਨ ਸਿੰਘ ਗਰੇਵਾਲ, ਮੌਟੀ, ਰਾਹੁਲ ਤੇ ਨਵਦੀਪ ਵਾਲੀਆ ਦੇ ਨਾਲ ਨਾਲ ਵੈਲਫੇਅਰ ਦੇ ਜਗਦੇਵ ਸਿੰਘ ਢੀਂਡਸਾ ਪ੍ਰਧਾਨ, ਸੁਰਿੰਦਰ ਸਿੰਘ ਠੇਕੇਦਾਰ ਚੇਅਰਮੈਨ, ਮਨਜੀਤ ਸਿੰਘ ਧਨੋਆ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਵਿਤ ਸਕੱਤਰ, ਬਖਸ਼ੀਸ਼ ਸਿੰਘ ਸਾਬਕਾ ਪੁਲਿਸ ਅਫਸਰ, ਮਹਿੰਦਰ ਸਿੰਘ ਐਕਸ ਰੀਡਰ ਮੀਤ ਪ੍ਰਧਾਨ, ਮਨੋਜ ਸਿੰਘ ਜਗਤਾਰ ਨਗਰ ਮੀਤ ਪ੍ਰਧਾਨ, ਸਰਨਜੀਤ ਸਿੰਘ ਜਗਤਾਰ ਨਗਰ ਮੀਤ ਪ੍ਰਧਾਨ ਹਾਜ਼ਰ ਰਹੇ।