ਜੁਨੇਜਾ ਦੇ ਚੇਅਰਮੈਨ ਬਣਨ ਨਾਲ ਬਹਾਵਲਪੁਰ ਸਮਾਜ ’ਚ ਖੁਸ਼ੀ ਦੀ ਲਹਿਰ : ਰਾਮਾ
ਜੁਨੇਜਾ ਦੇ ਚੇਅਰਮੈਨ ਬਣਨ ਨਾਲ ਬਹਾਵਲਪੁਰ ਸਮਾਜ ਵਿੱਚ ਖੁਸ਼ੀ ਦੀ ਲਹਿਰ: ਪ੍ਰਧਾਨ ਰਾਮਾ
Publish Date: Thu, 05 Feb 2026 04:33 PM (IST)
Updated Date: Thu, 05 Feb 2026 04:35 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਭਾਰਤੀ ਬਹਾਵਲਪੁਰ ਮਹਾਸੰਘ ਦੇ ਕੌਮੀ ਕਾਰਜਕਾਰੀ ਪ੍ਰਧਾਨ ਰਾਮ ਚੰਦ ਰਾਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਸਾਡੇ ਸਮਾਜ ਦੇ ਕੁੰਦਨ ਗੋਗੀਆ ਨੂੰ ਪਟਿਆਲਾ ਦਾ ਨਗਰ ਨਿਗਮ ਮੇਅਰ ਉਨ੍ਹਾਂ ਤੋਂ ਬਾਅਦ ਤਜਿੰਦਰ ਮਹਿਤਾ ਨੂੰ ਪਟਿਆਲਾ ਪਲੈਨਿੰਗ ਬੋਰਡ ਦਾ ਚੇਅਰਮੈਨ ਤੇ ਹੁਣ ਹਰਪਾਲ ਜੁਨੇਜਾ ਨੂੰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਪੰਜਾਬ ਦਾ ਚੇਅਰਮੈਨ ਬਣਾ ਕੇ ਜਿੱਥੇ ਉਨ੍ਹਾਂ ਦੀ ਮਿਹਨਤ ਅਤੇ ਇਮਾਨਦਾਰੀ ਨੂੰ ਸਰਾਹਿਆ ਹੈ ਉਥੇ ਹੀ ਬਹਾਵਲਪੁਰ ਸਮਾਜ ਦਾ ਮਾਣ ਵੀ ਵਧਾਇਆ ਹੈ। ਕੌਮੀ ਵਾਈਸ ਪ੍ਰਧਾਨ ਮਹਿੰਦਰ ਗੋਗੀਆ ਨੇ ਕਿਹਾ ਕਿ ਆਉਣ ਵਾਲੇ ਸਾਲ 2027 ਦੇ ਵਿਧਾਨ ਸਭਾ ਚੋਣਾਂ ਵਿਚ ਆਪਣੀ ਬਹੁਸੰਖਿਆ ਤੇ ਇਕਜੁੱਟਤਾ ਦੇ ਆਧਾਰ ਤੇ ਬਹਾਵਲਪੁਰ ਸਮਾਜ ਇਕ ਵੱਡੀ ਭੂਮਿਕਾ ਨਿਭਾਉਣ ਵਾਲਾ ਹੈ ਅਤੇ ਇਸਦੀ ਤਿਆਰੀ ਦੇ ਮੱਦੇਨਜ਼ਰ ਦੇਸ਼ ਦੇ ਸਾਰੇ ਸੂਬਿਆਂ ’ਚ ਬਹਾਵਲਪੁਰ ਸਮਾਜ ਦੇ ਪ੍ਰਧਾਨਾਂ ਤੇ ਪੰਚਾਇਤਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਪ੍ਰਧਾਨ ਰਾਮਾ ਨੇ ਸਮਾਜ ਨੂੰ ਇਕਜੁੱਟਤਾ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਸਾਡਾ ਸਮਾਜ ਇਕ ਸਮਰੱਥ ਸਮਾਜ ਹੈ। ਇਸ ਮੌਕੇ ਭਾਰਤੀ ਬਹਾਵਲਪੁਰ ਮਹਾਸੰਘ ਦੇ ਕੌਮੀ ਕਾਰਜਕਾਰੀ ਪ੍ਰਧਾਨ ਰਾਮ ਚੰਦ ਰਾਮਾ ਦੇ ਨਾਲ ਵਾਈਸ ਪ੍ਰਧਾਨ ਮਹਿੰਦਰ ਗੋਗੀਆ, ਕੌਮੀ ਸੈਕ੍ਰੇਟਰੀ ਸੁਨੀਲ ਕਿੰਗਰ, ਪਟਿਆਲਾ ਬਹਾਵਲਪੁਰ ਮਹਾਸੰਘ ਦੇ ਸੀਨੀਅਰ ਵਾਈਸ ਪ੍ਰਧਾਨ ਮਨੋਹਰ ਲਾਲ ਵਰਮਾ, ਵਾਈਸ ਪ੍ਰਧਾਨ ਵਿਜੇ ਛਾਬੜਾ, ਸੁਨਾਮ ਤੋਂ ਸੰਜੇ ਮਦਾਨ, ਭਾਰਤੀ ਬਹਾਵਲਪੁਰ ਮਹਾਸੰਘ ਦੀ ਯੁਵਾ ਵਿੰਗ ਦੇ ਪੰਜਾਬ ਪ੍ਰਧਾਨ ਕ੍ਰਿਸ਼ਨ ਸਿੰਧੀ ਵਾਈਸ ਪ੍ਰਧਾਨ ਰਕੇਸ਼ ਕੁਮਾਰ ਡਮਰੂ, ਜਰਨਲ ਸੈਕਟਰੀ ਪ੍ਰਿੰਸ ਧਵਨ, ਪਟਿਆਲਾ ਬਹਾਵਲਪੁਰ ਮਹਾਸੰਘ ਦੇ ਮੈਂਬਰਾਂ ਵਿੱਚੋਂ ਐਸ.ਕੇ ਤਨੇਜਾ, ਸ਼ਸ਼ੀ ਗਰੋਵਰ, ਜੇ ਕੇ ਗੋਗੀਆ, ਰਾਹੁਲ ਮਹਿਤਾ, ਰਵਿੰਦਰ ਛਾਬੜਾ, ਧਰਮਿੰਦਰ ਕੁਮਾਰ ਬਿੱਟੂ, ਧਰਮਪਾਲ, ਨਰੇਸ਼ ਅਰੋੜਾ, ਪ੍ਰਵੀਣ ਕੁਮਾਰ ਅਤੇ ਸਤੀਸ਼ ਛਾਬੜਾ ਹਾਜ਼ਰ ਸਨ।