ਜੁਨੇਜਾ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਕਾਰਨ ਮਿਲੀ ਜ਼ਿੰਮੇਵਾਰੀ : ਬਲਤੇਜ ਪੰਨੂ
ਜੁਨੇਜਾ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਕਾਰਨ ਮਿਲੀ ਜਿੰਮੇਵਾਰੀ: ਬਲਤੇਜ ਪੰਨੂ
Publish Date: Sun, 25 Jan 2026 06:30 PM (IST)
Updated Date: Sun, 25 Jan 2026 06:34 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਤੇ ਮੁੱਖ ਬੁਲਾਰੇ ਬਲਤੇਜ ਪੰਨੂ ਦੇ ਗ੍ਰਹਿ ਵਿਖੇ ਜਾ ਕੇ ਨਵ-ਨਿਯੁਕਤ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਬਲਤੇਜ ਪੰਨੂ ਨੇ ਕਿਹਾ ਕੇ ਇਹ ਹਰਪਾਲ ਜੁਨੇਜਾ ਦੀ ਪਾਰਟੀ ਪ੍ਰਤੀ ਕੰਮ ਕਰਨ ਦੀ ਲਗਨ ਦਾ ਹੀ ਨਤੀਜਾ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਉਨ੍ਹਾਂ ਦੇ ਸਮਾਜ ’ਚ ਅਤੇ ਪਾਰਟੀ ਦੇ ਕੀਤੇ ਕੰਮਾਂ ਕਰਕੇ ਇੰਨੀ ਵੱਡੀ ਜ਼ਿੰਮੇਵਾਰੀ ਦੇ ਕੇ ਭਰੋਸਾ ਕੀਤਾ। ਮੈਂ ਆਪਣੀ ਜ਼ਿੰਦਗੀ ਦੇ ਬੜੇ ਲੰਬੇ ਸਮੇਂ ਤੋਂ ਪਟਿਆਲਾ ’ਚ ਦੇਖਦਾ ਰਿਹਾ ਕੇ ਜੁਨੇਜਾ ਪਰਿਵਾਰ ਦੇ ਮੁਖੀ ਭਗਵਾਨ ਦਾਸ ਜੁਨੇਜਾ ਸਮਾਜ ਭਲਾਈ ਤੇ ਵਾਤਾਵਰਨ ਪ੍ਰਤੀ ਕੰਮ ਕਰਦੇ ਆ ਰਹੇ ਹਨ ਇਸ ਪਰਿਵਾਰ ਦਾ ‘ਆਪ’ ਨੂੰ 2027 ਦੀਆਂ ਚੋਣਾਂ ਵਿਚ ਲਾਭ ਮਿਲੇਗਾ। ਇਸੇ ਤਰ੍ਹਾਂ ਹਰਪਾਲ ਜੁਨੇਜਾ ਨੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆ ਨੇ ਵੀ ਮੂੰਹ ਮਿੱਠਾ ਕਰਵਾ ਕੇ ਸਨਮਾਨ ਕੀਤਾ। ਇਸ ਮੌਕੇ ਰਵਿੰਦਰ ਪਾਲ ਸਿੰਘ ਪ੍ਰਿੰਸ ਲਾਂਬਾ ਜ਼ਿਲ੍ਹਾ ਮੀਡੀਆ ਇੰਚਾਰਜ, ਸੰਦੀਪ ਬੰਧੂ ਮੀਡੀਆ ਹਲਕਾ ਇੰਚਾਰਜ, ਜਸਵਿੰਦਰ ਰਿਮਪਾ ਸਹਿ-ਮੀਡੀਆ ਇੰਚਾਰਜ, ਰਾਹੁਲ ਮਹਿਤਾ ਲਾਲੀ ਫਤਹਿਪੁਰ, ਲਾਲ ਸਿੰਘ, ਸਿਮਰਨ ਗਰੇਵਾਲ, ਰਾਜਵੀਰ ਚਾਹਲ ਮੌਂਟੀ ਗਰੋਵਰ, ਨਵਨੀਤ ਵਾਲੀਆਂ, ਰਾਜੀਵ ਗੁਪਤਾ, ਤਰਵਿੰਦਰ ਸਿੰਘ ਬੇਦੀ, ਕਪਿਲ ਬਾਂਸਲ, ਬਿੰਦਰ ਨਿੱਕੂ, ਰਾਜੂ ਯਾਦਵ, ਹਰਸ਼ ਮੈਦਾਨ ਆਦਿ ਹਾਜ਼ਰ ਸਨ।