ਸਹਾਇਕ ਡਾਇਰੈਕਟਰ ਡਾ. ਹਰਨੇਕ ਢੋਟ ਨੇ ਜਿੱਤਿਆ ਗੋਲਡ ਮੈਡਲ
ਸਹਾਇਕ ਡਾਇਰੈਕਟਰ ਡਾ. ਹਰਨੇਕ ਢੋਟ ਨੇ ਜਿੱਤਿਆ ਗੋਲਡ ਮੈਡਲ
Publish Date: Sat, 21 Mar 2026 05:01 PM (IST)
Updated Date: Sat, 21 Mar 2026 05:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਿਛਲੇ ਦਿਨੀਂ 14 ਮਾਰਚ ਤੋਂ 16 ਮਾਰਚ ਤੱਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ ਵਿਖੇ ਹੋਈ 45ਵੀਂ ਸਰਬ ਭਾਰਤੀ ਵੈਟਰਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਸ਼ਾ ਵਿਭਾਗ ਦੇ ਸਾਬਕਾ ਸਹਾਇਕ ਡਾਇਰੈਕਟਰ ਡਾ ਹਰਨੇਕ ਸਿੰਘ ਢੋਟ ਵੱਲੋਂ ਆਪਣੀ ਉਮਰ ਵਰਗ ਵਿੱਚ 3 ਕਿਲੋਮੀਟਰ ਵਾਕ ਵਿੱਚ ਸੋਨੇ ਦਾ ਮੈਡਲ ਪ੍ਰਾਪਤ ਕਰ ਕੇ ਆਪਣੇ ਸ਼ਹਿਰ ਅਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਡਾ. ਢੋਟ ਇਸ ਤੋਂ ਪਹਿਲਾਂ ਰਾਜ ਪੱਧਰ ’ਤੇ ਵੀ 800 ਮੀਟਰ ਅਤੇ 1500 ਮੀਟਰ ਰੇਸ ਵਿੱਚ ਮੈਡਲ ਪ੍ਰਾਪਤ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ 2025 ਵਿੱਚ ਮੈਸੂਰ ਵਿਖੇ ਹੋਈਆਂ ਸਰਬ ਭਾਰਤੀ ਖੇਡਾਂ ਵਿੱਚ ਵੀ ਡਾ. ਢੋਟ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ। ਤਿੰਨ ਪੁਸਤਕਾਂ ਦੇ ਰਚੈਤਾ ਡਾ. ਹਰਨੇਕ ਸਿੰਘ ਢੋਟ ਭਾਸ਼ਾ ਵਿਭਾਗ ਪੰਜਾਬ ਵਿੱਚੋਂ ਤਿੰਨ ਦਹਾਕੇ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਸੇਵਾਮੁਕਤ ਹੋਏ ਹਨ। ਉਨ੍ਹਾਂ ਦੀਆਂ ਲਿਖਤਾਂ ਪੰਜਾਬੀ ਦੀਆਂ ਪ੍ਰਸਿੱਧ ਪੱਤਰਕਾਵਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਡਾ. ਢੋਟ ਆਪਣੇ ਸਕੂਲ ਕਾਲਜ ਦੇ ਦਿਨਾਂ ਵਿੱਚ ਵੀ ਐਥਲੈਟਿਕਸ ਕਰਦੇ ਰਹੇ ਹਨ। ਉਸ ਸਮੇਂ ਵੀ ਉਨ੍ਹਾਂ ਨੇ ਸਰਬ ਭਾਰਤੀ ਪੇਂਡੂ ਖੇਡਾਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਸੀ ਅਤੇ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੀ ਐਥਲੈਟਿਕਸ ਮੀਟ ਵਿਚ ਕਾਲਜ ਦੇ ਬੈਸਟ ਐਥਲੀਟ ਵੀ ਐਲਾਨੇ ਗਏ ਸਨ।