- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਦਸੋਂ ਦੀ ਹਰਨਾਜ ਕੌਰ ਨੇ ਕੀਤਾ ਮੈਰਿਟ ਸੂਚੀ ਵਿੱਚ ਨਾਮ ਦਰਜ

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵੱਲੋਂ ਬੀਤੇ ਦਿਨੀਂ ਐਲਾਨੇ ਗਏ ਅੱਠਵੀਂ ਬੋਰਡ ਜਮਾਤ ਦੇ ਨਤੀਜਿਆਂ ‘ਚ ਸਕੂਲ ਆਫ਼ ਐਮੀਨੈਂਸ, ਭਾਦਸੋਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰਪਾਲ ਸ਼ਰਮਾ ਦੀ ਅਗਵਾਈ ਅਤੇ ਪ੍ਰਿੰਸੀਪਲ ਪ੍ਰੀਤਇੰਦਰ ਘਈ ਦੀ ਡਾਇਰੈਕਸ਼ਨ ਹੇਠ ਭਾਦਸੋਂ ਸਕੂਲ ਦੀ ਵਿਦਿਆਰਥਣ ਹਰਨਾਜ਼ ਕੌਰ ਪੁੱਤਰੀ ਰਣਬੀਰ ਸਿੰਘ ਪਿੰਡ ਮਟੋਰੜਾ ਨੇ 97.33 ਫ਼ੀਸਦੀ ਅੰਕ ਪ੍ਰਾਪਤ ਕਰਕੇ ਮੈਰਿਟ ’ਚ ਆਪਣਾ ਨਾਮ ਦਰਜ ਕੀਤਾ ਅਤੇ ਸਕੂਲ ਵਿਚ 600 ’ਚੋਂ 584 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਵਿਦਿਆਰਥਣ ਨੇ ਐਸਓਈ ਦੀ ਪ੍ਰੀਖਿਆ ਵਿੱਚ ਵੀ ਮੈਰਿਟ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਨਵਲੀਨ ਪੁੱਤਰੀ ਜਸਬੀਰ ਸਿੰਘ ਪਿੰਡ ਭਾਦਸੋਂ ਨੇ 600 ਵਿੱਚੋਂ 574 ਅੰਕ (95% )ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸਲੋਨੀ ਪੁੱਤਰੀ ਜੀਵਨ ਕੁਮਾਰ ਪਿੰਡ ਭਾਦਸੋਂ ਨੇ 600 ਵਿੱਚੋਂ 564 (94% )ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੁਆਰਾ ਸਕੂਲ ਵਿੱਖੇ ਪੁੱਜ ਕੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਅਗਲੇਰੀ ਪ੍ਰੀਖਿਆ ਦੇ ਲਈ ਹੋਰ ਦ੍ਰਿੜ ਸੰਕਲਪ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਗਈ । ਉਨ੍ਹਾਂ ਉਮੀਦ ਜਤਾਈ ਕਿ ਅਗਲੇ ਵਰ੍ਹੇ ਬੱਚੇ ਇਸ ਤੋਂ ਵੀ ਜਿਆਦਾ ਮੈਰਿਟਾਂ ਹਾਸਲ ਕਰਨਗੇ। ਪ੍ਰਿੰਸੀਪਲ ਪ੍ਰੀਤਇੰਦਰ ਘਈ ਨੇ ਦੱਸਿਆ ਕਿ ਇਹ ਸ਼ਾਨਦਾਰ ਨਤੀਜਾ ਆਉਣ ਦਾ ਮੁੱਖ ਕਾਰਨ ਸਕੂਲ ਵੱਲੋਂ ਚਲਾਏ ਜਾਣ ਵਾਲੇ