ਪਟਿਆਲਾ 'ਚ ਹਮੇਸ਼ਾ ਲਈ ਬਿਰਾਜਮਾਨ ਹੋਏ ਭਗਵਾਨ ਸ੍ਰੀ ਖਾਟੂ ਸ਼ਿਆਮ ਜੀ : ਸਿੰਗਲਾ
ਪਟਿਆਲਾ 'ਚ ਹਮੇਸ਼ਾ ਲਈ ਬਿਰਾਜਮਾਨ ਹੋਏ ਭਗਵਾਨ ਸ੍ਰੀ ਖਾਟੂ ਸ਼ਿਆਮ ਜੀ: ਹਰੀਸ਼ ਸਿੰਗਲਾ
Publish Date: Thu, 22 Jan 2026 06:09 PM (IST)
Updated Date: Thu, 22 Jan 2026 06:12 PM (IST)

ਫੋਟੋ 22ਪੀਟੀਐਲ: 28 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਜੀ ਵੱਲੋਂ ਪਟਿਆਲਾ ਦੇ ਰਾਜਪੁਰਾ ਰੋਡ ਤੇ ਮਥੁਰਾ ਕਾਲੋਨੀ ਦੇ ਕੋਲ ਬਣਾਏ ਗਏ ਭਗਵਾਨ ਸ਼੍ਰੀ ਖਾਟੂ ਸ਼ਿਆਮ ਜੀ ਦੇ ਮੰਦਰ ’ਚ ਮੂਰਤੀ ਸਥਾਪਨਾ ਕੀਤੀ। ਇਸ ਮੌਕੇ ਜਿੱਥੇ ਵੱਡੀ ਗਿਣਤੀ ’ਚ ਸ਼ਰਧਾਲੂ ਪਹੁੰਚੇ ਉੱਥੇ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਨਾਮ ਵਾਰ ਵਿਅਕਤੀ ਵੀ ਇਸ ਧਾਰਮਿਕ ਪ੍ਰੋਗਰਾਮ ’ਚ ਹਾਜ਼ਰੀ ਲਵਾਉਣ ਪਹੁੰਚੇ, ਜਿਨਾਂ ’ਚ ਪਟਿਆਲਾ ਤੋਂ ਭਾਜਪਾ ਆਗੂ ਕਰੁਨ ਕੌੜਾ, ਰਮਨ ਵਡੇਰਾ ਯੂਥ ਪ੍ਰਧਾਨ ਪੰਜਾਬ, ਜੱਗੀ (ਪਠਾਨਕੋਟ), ਰਿੱਕੀ (ਲੁਧਿਆਣਾ), ਅਨੁਜ ਸਿੰਗਲਾ (ਮਾਨਸਾ), ਨਰਿੰਦਰ ਸਿੰਗਲਾ, ਪਰਵੀਨ ਗੋਇਲ, ਰਾਜ ਕੁਮਾਰ ਗਰਗ, ਸੌਰਵ ਜੈਨ, ਮਿੰਟਾ ਜੀ ਅਨੇਜਾ ਸਵੀਟ,ਭਵਿਆ ਭਾਰਦਵਾਜ, ਮੰਦਰ ਵਾਲੇ ਵੈਕਟਰ ਸ਼ਾਮਿਲ ਸਨ। ਇਸ ਮੌਕੇ ਜਿੱਥੇ ਸਨਾਤਨ ਵਿਧੀ ਦੇ ਮੁਤਾਬਿਕ ਪੂਜਾ ਪਾਠ ਕਰਦੇ ਹੋਏ ਮੂਰਤੀ ਸਥਾਪਨਾ ਕੀਤੀ ਗਈ ਉਥੇ ਹੀ ਅਤੁੱਟ ਲੰਗਰ ਵੀ ਵਰਤਾਇਆ ਗਿਆ। ਪ੍ਰੋਗਰਾਮ ਦੌਰਾਨ ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਘਲਾ ਨੇ ਕਿਹਾ ਕਿ ਅੱਜ ਮੇਰਾ ਸੁਪਨਾ ਪੂਰਾ ਹੋਇਆ ਪਟਿਆਲਾ ਸ਼ਹਿਰ ਦੇ ਵਿੱਚ ਅੱਜ ਖੁਦ ਭਗਵਾਨ ਸ਼੍ਰੀ ਖਾਟੂ ਸ਼ਿਆਮ ਜੀ ਬਿ ਰਾਜਮਾਨ ਹੋਏ ਹਨ। ਇਸ ਮੌਕੇ ਜੋ ਵੀ ਸੰਗਤ ਦੂਰੋਂ ਦੂਰੋਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀ ਮੈਂ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਇਸ ਮੌਕੇ ਤੇ ਸ਼ਿਵਸੈਨਾ ਸ਼ਿੰਦੇ ਗਰੁੱਪ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਦੇ ਨਾਲ ਉਹਨਾਂ ਦੀ ਟੀਮ ਦੇ ਮੈਂਬਰ ਭਾਰਤਦੀਪ ਠਾਕੁਰ, ਰਾਜਿੰਦਰ ਪਵਾਰ, ਦੀਪਾਨਸ਼ੁ ਤੋਮਰ, ਰਮਨਦੀਪ ਹੈਪੀ ,ਗੌਰਵ ਵਰਮਾ,ਆਰ.ਕੇ ਬੌਬੀ, ਮੋਹਿਤ ਸ਼ਰਮਾ, ਰਾਜਿੰਦਰ ਸਿੰਗਲਾ,ਪ੍ਰਦੀਪ ਗੋਇਲ, ਸੁਨੀਲ ਕੁਮਾਰ, ਪਿਯੂਸ਼ ਗੋਇਲ, ਮਨਦੀਪ ਕੰਬੋਜ਼ ਆਦੀ ਮੌਜੂਦ ਰਹੇ।