ਮਾਤਾ ਹਰਬੰਸ ਕੌਰ ਦੇ ਅਕਾਲ ਚਲਾਣੇ ’ਤੇ ਕੀਤਾ ਦੁੱਖ ਸਾਂਝਾ
ਮਾਤਾ ਹਰਬੰਸ ਕੌਰ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਸਾਂਝਾ
Publish Date: Sat, 24 Jan 2026 05:52 PM (IST)
Updated Date: Sat, 24 Jan 2026 05:55 PM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਕਾਮਰੇਡ ਰਮੇਸ਼ ਸਿੰਘ ਆਜ਼ਾਦ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਹਰਬੰਸ ਕੌਰ ਉਮਰ 100 ਸਾਲ ਪਤਨੀ ਸਵ. ਕਾਮਰੇਡ ਦਲੀਪ ਸਿੰਘ ਪਿੰਡ ਸੁੰਦਰ ਸਿੰਘ ਵਾਲਾ ਆਪਣੀ ਸਵਾਸਾਂ ਦੀ ਪੂੰਜੀ ਭੋਗ ਕੇ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ। ਅੱਜ ਉਨ੍ਹਾਂ ਦਾ ਸਸਕਾਰ ਸ਼ਮਸ਼ਾਨਘਾਟ ਘਲੋਡ਼ੀ ਗੇਟ ਸਨੌਰੀ ਅੱਡਾ ਪਟਿਆਲਾ ਵਿਖੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ, ਸਮਾਜ ਸੇਵੀ ਸੰਸਥਾਵਾਂ, ਪੰਚਾਂ, ਸਰਪੰਚਾਂ ਨੇ ਵੱਡੀ ਗਿਣਤੀ ’ਚ ਇਲਾਕਾ ਵਾਸੀ, ਸਾਕ ਸਬੰਧੀ, ਦੋਸਤ ਮਿੱਤਰਾਂ ਨੇ ਕਾਮਰੇਡ ਰਮੇਸ਼ ਸਿੰਘ ਆਜ਼ਾਦ ਨਾਲ ਦੁੱਖ ਸਾਂਝਾ ਕੀਤਾ। ਜਿਨ੍ਹਾਂ ਵਿੱਚ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਹਲਕਾ ਇੰਚਾਰਜ ਸਨੌਰ ਕਾਂਗਰਸ ਹਰਿੰਦਰਪਾਲ ਸਿੰਘ ਹੈਰੀਮਾਨ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐੱਸਜੀਪੀਸੀ, ਇੰਦਰਜੀਤ ਸਿੰਘ ਸੰਧੂ ਉੱਪ ਚੇਅਰਮੈਨ, ਜਨਕ ਰਾਜ ਕਲਵਾਣੂ, ਭੁਪਿੰਦਰ ਸਿੰਘ ਡਾਇਰੈਕਟਰ ਮਾਤਾ ਗੁਜਰੀ ਸਕੂਲ, ਪ੍ਰੇਮ ਸਿੰਘ ਸਵਾਈ ਸਿੰਘ ਵਾਲਾ, ਡਾ. ਗੁਰਮੀਤ ਸਿੰਘ ਬਿੱਟੂ, ਸਵਿੰਦਰ ਕੌਰ ਧੰਜੂ ਪ੍ਰਧਾਨ, ਰਾਜਾ ਧੰਜੂ, ਕਰਨੈਲ ਸਿੰਘ, ਅਨੂਪ ਸਿੰਘ ਮਲਕਪੁਰ, ਅਮਰਜੀਤ ਸਿੰਘ ਜਾਗਦੇ ਰਹੋ, ਸੰਤੋਖ ਸਿੰਘ ਆਦਿ ਹਾਜ਼ਰ ਸਨ।