ਸਨੌਰ ਮੰਡੀ ਅੰਦਰ ਹਡਾਣਾ ਵੱਲੋਂ ਖ਼ਰੀਦ ਪ੍ਰਕਿਰਿਆ ਦਾ ਉਦਘਾਟਨ
ਸਨੌਰ ਮੰਡੀ ਅੰਦਰ ਹਡਾਣਾ ਵੱਲੋਂ ਖ਼ਰੀਦ ਪ੍ਰਕਿਰਿਆ ਦਾ ਉਦਘਾਟਨ
Publish Date: Tue, 07 Apr 2026 06:29 PM (IST)
Updated Date: Tue, 07 Apr 2026 06:32 PM (IST)

ਰਵਿੰਦਰ ਸਿੰਘ ਪੰਜੇਟਾ, ਪੰਜਾਬੀ ਜਾਗਰਣ ਸਨੌਰ : ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਕਣ ਦੀ ਵਚਨਬੱਧਤਾ ਤਹਿਤ ਅੱਜ ਸਨੌਰ ਪਟਿਆਲਾ ਰੋਡ ਅਨਾਜ ਮੰਡੀ ਵਿਖੇ ਕਣਕ ਦੀ ਖ਼ਰੀਦ ਪ੍ਰਕਿਰਿਆ ਦੀ ਸ਼ੁਰੂਆਤ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ਕੀਤੀ ਗਈ, ਖ਼ਰੀਦ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਹਡਾਣਾ ਨੇ ਮਾਰਕੀਟ ਕਮੇਟੀ, ਪਨਗਰੇਨ, ਮਾਰਕਫੈੱਡ ਤੇ ਹੋਰ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਖਾਸ ਗੱਲਬਾਤ ਕੀਤੀ । ਹਡਾਣਾ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਮੰਡੀਆਂ ਵਿਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਛਾਂ ਅਤੇ ਬਿਜਲੀ ਦੇ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵੇਲੇ ਕਿਸੇ ਵੀ ਤਰ੍ਹਾਂ ਦੀ ਖੱਜਲ-ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਉਨ੍ਹਾਂ ਨੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਵਿਸ਼ਵਾਸ ਦਿਵਾਇਆ ਕਿ ਖ਼ਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਹਡਾਣਾ ਨੇ ਅਖੀਰ ਵਿਚ ਕਿਹਾ ਕਿ ਸਾਲ 2026 ਦੀ ਇਹ ਖ਼ਰੀਦ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ ਤੈਅ ਸਮੇਂ ਅੰਦਰ ਸਿੱਧੀ ਉਨ੍ਹਾਂ ਦੇ ਖਾਤਿਆਂ ਵਿਚ ਕੀਤੀ ਜਾਵੇਗੀ। ਇਸ ਮੌਕੇ ਵਿਵੇਕ ਗੋਇਲ ਸਕੱਤਰ, ਮਾਰਕੀਟ ਕਮੇਟੀ, ਵਿਜੇ ਬਰਾੜ ਮੰਡੀ ਸੁਪਰਵਾਈਜ਼ਰ, ਇੰਸਪੈਕਟਰ ਕਿਰਨ ਡੀਐੱਫਐੱਸਸੀ ਇੰਸਪੈਕਟਰ ਸਿੱਧੂ ਵੇਅਰਹਾਊਸ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਸੁਭਾਸ਼ ਬੰਗਾ, ਪ੍ਰਧਾਨ ਨਰੇਸ਼ ਸੁਖੀਜਾ ਅਤੇ ਨਰੇਸ਼ ਪਿੰਕੀ, ਬਿੱਟੂ, ਗੁਰਚਰਨ ਕੌਰਾ, ਸਤੀਸ਼ ਗੋਇਲ, ਦੇਵਿੰਦਰ ਗੋਇਲ, ਅਸ਼ੋਕ ਜਿੰਦਲ, ਪਰਣੈ ਗੋਇਲ, ਕਰਨ ਗਰਗ, ਮੋਨੂ, ਅਨਿਲ ਮਰਦਾਹੇੜੀ ਅਤੇ ਮਦਨ ਲਾਲ ਮਰਦਾਹੇੜੀ ਸਮੇਤ ਵੱਡੀ ਗਿਣਤੀ ਵਿੱਚ ਆੜਤੀ ਅਤੇ ਇਲਾਕਾ ਨਿਵਾਸੀ ਮੌਜੂਦ ਸਨ।