ਸਡ਼ਕ ਉਪਰ ਘਟੀਆ ਮਟੀਰੀਅਲ ਬਰਦਾਸ਼ਤ ਨਹੀਂ ਹੋਵੇਗੀ : ਹਡਾਣਾ
ਸਡ਼ਕ ਉਪਰ ਘਟੀਆ ਮਟੀਰੀਅਲ ਜਾਂ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ: ਰਣਜੋਧ ਹਡਾਣਾ
Publish Date: Sat, 04 Apr 2026 05:41 PM (IST)
Updated Date: Sat, 04 Apr 2026 05:43 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਅਧੀਨ ਟੁੱਟੀਆਂ ਤੇ ਨਵੀਆਂ ਸਡ਼ਕਾਂ ਨੂੰ ਬਣਾਉਣ ਦਾ ਕੰਮ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਦੌਰਾਨ ਕਸਬਾ ਭੁੰਨਰਹੇਡ਼ੀ ਤੋਂ ਪਿੰਡ ਘਡ਼ਾਮ, ਦੁੱਧਨ ਗੁੱਜਰਾਂ ਤੋਂ ਰੋਸ਼ਨਪੁਰ ਝੰੂਗੀਆਂ, ਜ਼ੁਲਕਾਂ ਤੋਂ ਬਿੰਜਲ ਨੂੰ ਜਾਣ ਵਾਲੀ ਸੰਪਰਕ ਸਡ਼ਕ ਅਤੇ ਪਟਿਆਲਾ ਪਹੇਵਾ ਵਾਇਆ ਦੇਵੀਗਡ਼੍ਹ ਰਾਜ ਮਾਰਗ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਨ੍ਹਾਂ ਸਡ਼ਕਾਂ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਉਪਰੰਤ ਰਣਜੋਧ ਸਿੰਘ ਹਡਾਣਾ ਨੇ ਕਿਹਾ ਹੈ ਕਿ ਕਿਸੇ ਵੀ ਸਡ਼ਕ ਵਿੱਚ ਕਿਸੇ ਤਰ੍ਹਾਂ ਦੀ ਘਟੀਆ ਮਟੀਰੀਅਲ ਜਾਂ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਭੁੰਨਰਹੇਡ਼ੀ ਤੋਂ ਇਤਿਹਾਸਿਕ ਪਿੰਡ ਘਡ਼ਾਮ ਨੂੰ ਜਾਣ ਵਾਲੀ ਸੰਪਰਕ ਸਡ਼ਕ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਇਹ ਸਡ਼ਕ ਪੰਜਾਬ ਮੰਡੀ ਬੋਰਡ ਦੁਆਰਾ ਬਣਾਈ ਜਾ ਰਹੀ ਹੈ। ਇਸ ਸਡ਼ਕ ਨੂੰ ਤਸੱਲੀਬਖਸ਼ ਢੰਗ ਨਾਲ ਬਣਾਉਣ ਲਈ ਮਹਿਕਮੇ ਦੇ ਐਕਸੀਅਨ ਅੰਮ੍ਰਿਤਪਾਲ ਸਿੰਘ ਦੀ ਦੇਖ ਰੇਖ ਹੇਠ, ਐਸ.ਡੀ.ਓ. ਯੈਯਤੀ ਸ਼ਰਮਾ ਅਤੇ ਜੇ. ਈ. ਕਰਮਜੀਤ ਸਿੰਘ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਕਸੀਅਨ ਅੰਮ੍ਰਿਤ ਪਾਲ ਸਿੰਘ ਨੇ ਕਿਹਾ ਕਿ ਇਹ ਸਡ਼ਕ ਕੁੱਲ 11 ਕਿਲੋਮੀਟਰ ਤਿਆਰ ਹੋਵੇਗੀ, ਜਿਸ ਵਿੱਚੋਂ ਚਾਰ ਕਿਲੋਮੀਟਰ ਬਣ ਕੇ ਤਿਆਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ ਜਿਹਡ਼ੀਆਂ ਵੀ ਸਡ਼ਕਾਂ ਇਸ ਸਮੇਂ ਬਣ ਰਹੀਆਂ ਹਨ ਉਨ੍ਹਾਂ ਲਈ ਵਰਤੇ ਜਾ ਰਹੇ ਕਿਸੇ ਵੀ ਮਟੀਰੀਅਲ ਜਾਂ ਹੋਰ ਕਾਰਜ ਵਿਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਠੇਕੇਦਾਰਾਂ ਲਈ ਸਡ਼ਕਾਂ ਦੇ ਪੰਜ ਸਾਲਾਂ ਦੇ ਰੱਖ ਰਖਾਵ ਸਬੰਧੀ ਸ਼ਰਤ ਲਾਗੂ ਕੀਤੀ ਗਈ ਹੈ, ਜਿਸ ਲਈ ਹਰ ਟੁੱਟਣ ਵਾਲੀ ਸਡ਼ਕ ਲਈ ਉਸ ਸਡ਼ਕ ਦਾ ਠੇਕੇਦਾਰ ਜ਼ਿੰਮੇਵਾਰ ਹੋਵੇਗਾ।