ਹਡਾਣਾ ਨੇ ਵੱਖ-ਵੱਖ ਪੰਚਾਇਤਾਂ ਨਾਲ ਕੀਤਾ ਰਾਬਤਾ
ਚਾਰ ਸਾਲਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਹਡਾਣਾ ਵੱਲੋਂ ਵੱਖ -ਵੱਖ ਪੰਚਾਇਤਾਂ ਨਾਲ ਰਾਬਤਾ
Publish Date: Fri, 03 Apr 2026 04:50 PM (IST)
Updated Date: Fri, 03 Apr 2026 04:52 PM (IST)

ਰਵਿੰਦਰ ਸਿੰਘ ਪੰਜੇਟਾ, ਪੰਜਾਬੀ ਜਾਗਰਣ, ਸਨੌਰ : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਚਾਰ ਸਾਲਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡ ਮਲਕਪੁਰ ਜੱਟਾ, ਚੌਰਾ, ਨੈਣਾਂ, ਭੁਨਰਹੇੜੀ, ਬਰਕਤਪੁਰ ਤੋਂ ਇਲਾਵਾ ਦਰਜਨਾਂ ਪਿੰਡਾਂ ਅੰਦਰ ਲੋਕ ਪੱਖੀ ਨੀਤੀਆਂ ਤਹਿਤ ਰਾਬਤਾ ਕਰ ਰਿਹਾ ਹੈ ਤਾਂ ਜੋ ਪਿੰਡ ਦੀਆਂ ਪੰਚਾਇਤਾਂ ਤੇ ਪਿੰਡ ਵਾਸੀ ਵਿਕਾਸ ਕਾਰਜਾਂ ਤੇ ਆਪਣੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕਰ ਸਕਣ। ਇਸ ਮੌਕੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ 1000-1500 ਰੁਪਏ ਦੇ ਫ਼ਾਰਮ ਵਿਸਾਖੀ ਵਾਲੇ ਦਿਨ ਤੋਂ ਸ਼ੁਰੂਆਤ ਕੀਤੀ ਜਾਵੇਗੀ, ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਟੀਮਾਂ ਤੇ ਵਲੰਟੀਅਰ ਖ਼ੁਦ ਘਰ-ਘਰ ਜਾ ਕੇ ਇਹ ਫ਼ਾਰਮ ਭਰਨਗੇ ਤਾਂ ਜੋ ਕਿਸੇ ਵੀ ਲੋੜਵੰਦ ਮਹਿਲਾ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਪਿੰਡਾਂ ਦੇ ਵਿਕਾਸ ਲਈ ਨਵੇਂ ਪ੍ਰੋਜੈਕਟਾ ਦੀ ਜਲਦੀ ਸ਼ੁਰੂਆਤ ਕੀਤੀ ਜਾਵੇਗੀ ਉਨ੍ਹਾਂ ਕਿਹਾ ਹਲਕੇ ਅੰਦਰ ਪੰਚਾਇਤ ਘਰਾਂ, ਖੇਡ ਗਰਾਊਂਡਾਂ ਅਤੇ ਸੜਕਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਸੰਨ 2026 ਵਿਚ ਹੀ ਸਾਰੇ ਅਧੂਰੇ ਪ੍ਰੋਜੈਕਟਾਂ ਨੂੰ ਮੁਕੰਮਲ ਕਰਕੇ ਹੀ ਲੋਕਾਂ ਦੇ ਦਰਬਾਰੇ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਪਿਛਲੇ ਚਾਰ ਸਾਲਾਂ ਵਿਚ ਸਰਕਾਰ ਮਾਨ ਨੇ ਹਰ ਖੇਤਰ ਵਿਚ ਉੱਚੇ ਪੱਧਰ ਤੇ ਤਰੱਕੀ ਕੀਤੀ ਹੈ। ਇਸ ਮੌਕੇ ਰਾਮ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇੰਦਰ ਜਮਨਾ ਮੈਂਬਰ , ਗੁਰਮੇਲ ਸਿੰਘ ਖਾਕਟਾ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ, ਅਮਰਿੰਦਰ ਰਾਠੀਆ, ਬਲਾਕ ਪ੍ਰਧਾਨ, ਦਵਿੰਦਰ ਸਿੰਘ ਮਾੜੂ, ਯੁਵਰਾਜ ਐੱਮਸੀ, ਮਨਦੀਪ ਸਿੰਘ ਮੈਂਬਰ ਬਲਾਕ ਸੰਮਤੀ, ਆਪ ਆਗੂ, ਵਰਕਰ ਅਤੇ ਪਿੰਡਾਂ ਦੇ ਹੋਰ ਪਤਵੰਤੇ ਬਲਾਕ ਪ੍ਰਧਾਨ ਤੇ ਵਰਕਰ ਹਾਜ਼ਰ ਸਨ।