ਵਪਾਰ-ਪੱਖੀ ਨੀਤੀਆਂ ਤੇ ਇਮਾਨਦਾਰ ਨੀਅਤ ਤੋਂ ਪੂਰੀ ਤਰ੍ਹਾਂ ਸੰਤੁਸ਼ਟ : ਹਡਾਣਾ
ਵਪਾਰ-ਪੱਖੀ ਨੀਤੀਆਂ ਅਤੇ ਇਮਾਨਦਾਰ ਨੀਅਤ ਤੋਂ ਪੂਰੀ ਤਰ੍ਹਾਂ ਸੰਤੁਸ਼ਟ: ਹਡਾਣਾ
Publish Date: Thu, 12 Mar 2026 04:33 PM (IST)
Updated Date: Thu, 12 Mar 2026 04:36 PM (IST)

ਫੋਟੋ 12ਪੀਟੀਐਲ: 5 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਪਟਿਆਲਾ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ’ਚ ਲਿਆਂਦੇ ਗਏ ਕ੍ਰਾਂਤੀਕਾਰੀ ਬਦਲਾਅ ਅਤੇ ਵਪਾਰ-ਪੱਖੀ ਨੀਤੀਆਂ ਦਾ ਅਸਰ ਹੁਣ ਜ਼ਮੀਨੀ ਪੱਧਰ ’ਤੇ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨੀਂ ਹਲਕਾ ਸਨੌਰ ਦੇ ਵਪਾਰੀ ਵਰਗ ਭਰਾਵਾਂ ਦੇ ਹੋਏ ਵਿਸ਼ਾਲ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੂਬੇ ਦਾ ਵਪਾਰੀ ਵਰਗ ਸਰਕਾਰ ਦੀਆਂ ਨੀਤੀਆਂ ਤੇ ਇਮਾਨਦਾਰ ਨੀਅਤ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ। ਇਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਵਪਾਰੀਆਂ ਨੇ ਇੱਕਸੁਰ ਵਿਚ ਮਾਨ ਸਰਕਾਰ ਦੀਆਂ ਪਹਿਲਕਦਮੀਆਂ ਦਾ ਸਮਰਥਨ ਕੀਤਾ। ਇਹ ਪ੍ਰਗਟਾਵਾ ਰਣਜੋਧ ਸਿੰਘ ਹਡਾਣਾ ਨੇ ਦੇਵੀਗਡ਼੍ਹ ਵਿਖੇ ਪੰਜਾਬ ਟਰੇਡ ਕਮਿਸ਼ਨ ਵਲੋਂ ਹਲਕਾ ਸਨੌਰ ਦੇ ਸਮੂਹ ਵਪਾਰੀਆਂ ਦੀਆ ਮੁਸ਼ਕਲਾ ਹੱਲ ਕਰਨ ਸਬੰਧੀ ਰੱਖੇ ਪ੍ਰੋਗਰਾਮ ਦੌਰਾਨ ਕੀਤਾ। ਇਸ ਮੌਕੇ ਬਲਦੇਵ ਸਿੰਘ ਦੇਵੀਗਡ਼੍ਹ ਚੇਅਰਮੈਨ ਮਾਰਕੀਟ ਕਮੇਟੀ ਦੁਧਨਸਾਧਾਂ, ਵੇਦ ਪ੍ਰਕਾਸ਼ ਗਰਗ ਚੇਅਰਮੈਨ, ਵਿਨੋਦ ਕੁਮਾਰ ਸਿੰਗਲਾ ਜ਼ਿਲ੍ਹਾ ਚੇਅਰਮੈਨ, ਰਾਜਵਿੰਦਰ ਸਿੰਘ ਚੇਅਰਮੈਨ ਦੇਵੀਗਡ਼੍ਹ ਮੰਡੀ, ਬਲਦੇਵ ਸਿੰਘ, ਦਵਿੰਦਰ ਸਿੰਘ ਮਾਡ਼ੂ ਬਲਾਕ ਪ੍ਰਧਾਨ, ਪਰਮਜੀਤ ਸ਼ਰਮਾ ਪ੍ਰਧਾਨ ਪੈਸਟੀਸਾਈਡ ਐਸੋਸੀਏਸ਼ਨ, ਭੁਪਿੰਦਰ ਸਿੰਘ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਗੁਰਪ੍ਰੀਤ ਸਿੰਘ ਸਰਪੰਚ ਅਤੇ ਬਲਾਕ ਪ੍ਰਧਾਨ, ਭੁਪਿੰਦਰ ਸਿੰਘ ਪ੍ਰਧਾਨ ਮਿਲਕ ਸਪਲਾਇਰ, ਪ੍ਰਿਥੀ ਸਿੰਘ ਪ੍ਰਧਾਨ ਭੁਨਰਹੇਡ਼ੀ, ਨਰੇਸ਼ ਕੁਮਾਰ ਪ੍ਰਧਾਨ ਸਨੌਰੀ ਮੰਡੀ, ਰਣਜੀਤ ਕਪੂਰ ਪ੍ਰਧਾਨ ਸਨੌਰ ਮੰਡੀ, ਰਾਜਾ ਧੰਜੂ ਸਰਪੰਚ ਅਤੇ ਬਲਾਕ ਪ੍ਰਧਾਨ ਸਮੇਤ ਹਲਕੇ ਦੇ ਵੱਖ-ਵੱਖ ਬਾਜ਼ਾਰਾਂ ਦੇ ਪ੍ਰਧਾਨ, ਉਦਯੋਗਪਤੀ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਵੀ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਵਪਾਰੀ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਸੀ ਅਤੇ ਇੰਸਪੈਕਟਰੀ ਰਾਜ’ ਤੋਂ ਪ੍ਰੇਸ਼ਾਨ ਸੀ, ਪਰ ਮਾਨ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਵਪਾਰੀਆਂ ਲਈ ਸੁਖਾਵਾਂ ਮਾਹੌਲ ਸਿਰਜਿਆ ਹੈ।