ਹਡਾਣਾ ਨੇ ਕੀਤਾ ਆਂਗਨਵਾੜੀ ਦੀ ਇਮਾਰਤ ਦਾ ਉਦਘਾਟਨ
ਹਡਾਣਾ ਨੇ ਆਂਗਨਵਾੜੀ ਦੀ ਇਮਾਰਤ ਦਾ ਉਦਘਾਟਨ ਕੀਤਾ
Publish Date: Thu, 22 Jan 2026 05:36 PM (IST)
Updated Date: Thu, 22 Jan 2026 05:39 PM (IST)

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਵੀਰਵਾਰ ਨੂੰ ਕਸਬਾ ਰੁੜਕੀ ਬਹਾਦਰਗੜ੍ਹ ਦੀ ਆਂਗਨਵਾੜੀ ਦੀ ਨਵੀਂ ਇਮਾਰਤ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਕੀਤਾ ਗਿਆ। ਕਸਬਾ ਰੁੜਕੀ ਬਹਾਦਰਗੜ੍ਹ ਦੀ ਸਰਪੰਚ ਹਰਵਿੰਦਰ ਕੌਰ ਅਤੇ ਉਨਾਂ ਦੇ ਪਤੀ ਮਲਕ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਆਂਗਨਵਾੜੀ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਸੀਡੀਪੀਓ ਸੁਪਰੀਤ ਕੌਰ ਬਾਜਵਾ ਨੇ ਵੀ ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ। ਜਿਕਰਯੋਗ ਹੈ ਕਿ ਇਹ ਆਂਗਨਵਾੜੀ ਇਸੇ ਸਥਾਨ ’ਤੇ ਪਹਿਲਾਂ ਨਾਲ ਲੱਗਦੇ ਪੰਚਾਇਤ ਘਰ ਦੀ ਪੁਰਾਣੀ ਖਸਤਾ ਹਾਲ ਇਮਾਰਤ ’ਚ ਪਿਛਲੇ ਲੰਬੇ ਸਮੇਂ ਤੋਂ ਸਹੂਲਤਾਂ ਦੀ ਘਾਟ ਨਾਲ ਜੂਝ ਰਹੀ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਬਹਾਦਰਗੜ੍ਹ ਦੇ ਇਲਾਕੇ ’ਚ ਹੋਰ ਵੀ ਕਈ ਆਂਗਨਵਾੜੀਆਂ ਚੱਲ ਰਹੀਆਂ ਹਨ ਪਰ ਉਨਾਂ ਕੋਲ ਨਾ ਤਾਂ ਆਪਣੀ ਕੋਈ ਯੋਗ ਇਮਾਰਤ ਹੈ ਅਤੇ ਨਾਂ ਹੀ ਉਥੇ ਬੱਚਿਆਂ ਲਈ ਯੋਗ ਸਹੂਲਤਾਂ ਮੌਜੂਦ ਹਨ। ਇਸ ਮੌਕੇ ਪੰਚ ਸੰਦੀਪ ਰਤਨ ਨੇ ਬਹਾਦਰਗੜ੍ਹ ’ਚ ਸੇਵਾ ਕੇਂਦਰ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਹਲਕਾ ਇੰਚਾਰਜ ਨੂੰ ਜਾਣੂ ਕਰਵਾਇਆ ਤਾਂ ਉਨਾਂ ਇਸ ਸਬੰਧੀ ਯੋਗ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਹਰਵਿੰਦਰ ਕੌਰ, ਸਰਪੰਚ ਮਲਕ ਸਿੰਘ, ਅਕਾਸ਼ ਰਾਣਾ ਪੰਚ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਘੁੰਮਣ, ਗੁਰਜੀਤ ਭੱਠਲ ਸਰਪੰਚ ਭੱਠਲਾਂ, ਨਿਰਭੈਅ ਸਿੰਘ ਸਰਪੰਚ ਮਹਿਮਦਪੁਰ ਜੱਟਾਂ, ਰਾਜੂ ਮਸੀਹ ਸਰਪੰਚ ਪੀਰ ਕਲੋਨੀ, ਗੁਰਪਿੰਦਰ ਸੰਧੂ ਹੀਰਾ ਕਲੋਨੀ, ਗੁਰਦਰਸ਼ਨ ਸਿੰਘ ਪੰਚਾਇਤ ਸੈਕਟਰੀ ਤੋਂ ਇਲਾਵਾ ਕਸਬੇ ਦੀ ਪੰਚਾਇਤ ਅਤੇ ਇਲਾਕਾ ਵਾਸੀ ਮੌਜੂਦ ਸਨ।