ਗੁਰਸ਼ਰਨ ਸਿੰਘ ਸੋਨੀ ਗੰਡਾ ਦੁਲੱਦੀ ਇਕਾਈ ਦੇ ਪ੍ਰਧਾਨ ਨਿਯੁਕਤ
ਗੁਰਸ਼ਰਨ ਸਿੰਘ ਸੋਨੀ ਗੰਡਾ ਦੁਲੱਦੀ ਇਕਾਈ ਦੇ ਪ੍ਰਧਾਨ ਨਿਯੁਕਤ
Publish Date: Fri, 09 Jan 2026 04:41 PM (IST)
Updated Date: Fri, 09 Jan 2026 04:42 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਇੱਕ ਵਿਸ਼ੇਸ਼ ਬੈਠਕ ਕਰਨ ਉਪਰੰਤ ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਦੁਲੱਦੀ ਇਕਾਈ ਦਾ ਪ੍ਰਧਾਨ ਗੁਰਸ਼ਰਨ ਸਿੰਘ ਸੋਨੀ ਗੰਡਾਂ ਨੂੰ ਪਿੰਡ ਵਾਸੀਆਂ ਅਤੇ ਯੂਨੀਅਨ ਦੇ ਆਗੂਆਂ ਤੇ ਮੈਂਬਰਾਂ ਦੀ ਸਰਬ ਸੰਮਤੀ ਨਾਲ ਨਿਯੁਕਤ ਕੀਤਾ ਗਿਆ। ਗੱਲਬਾਤ ਦੌਰਾਨ ਬਲਾਕ ਪ੍ਰਧਾਨ ਨਿਰਮਲ ਸਿੰਘ ਨਿਰਮਾਣਾ ਤੇ ਲਖਬੀਰ ਸਿੰਘ ਖਜਾਨਚੀ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਲੱਦੀ ਇਕਾਈ ਦੇ ਪਹਿਲਾਂ ਕੇਸਰ ਸਿੰਘ ਪ੍ਰਧਾਨ ਸਨ। ਜਿਨ੍ਹਾਂ ਦਾ ਅਕਾਲ ਚਲਾਣਾ ਹੋ ਗਿਆ ਸੀ। ਜਿਸ ਵਿਚ ਇਸ ਨੂੰ ਵਿਚਾਰ ਕੇ ਇਹ ਫੈਸਲਾ ਲਿੱਆ ਗਿਆ ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ। ਜੋ ਕੇਂਦਰ ਸਰਕਾਰ ਬਿਜਲੀ ਬਿੱਲ 2025 ਲੈ ਕੇ ਆਈ ਹੈ ਜੇਕਰ ਇਹ ਕਾਨੂੰਨ ਬਣ ਗਿਆ ਤਾਂ ਇਹ ਸਿਰਫ ਕਿਸਾਨਾਂ ਮਜ਼ਦੂਰਾਂ ਲਈ ਨਹੀਂ ਸਮੁੱਚੇ ਸਮਾਜ ਦੇ ਲੋਕਾਂ ਵਾਸਤੇ ਮਾਰੂ ਸਾਬਤ ਹੋਵੇਗਾ ਜਿਸ ਕਾਰਨ ਸੰਘਰਸ਼ ਜਾਰੀ ਹੈ ਅਤੇ ਰਹੇਗਾ। ਇਸ ਮੌਕੇ ਮੀਤ ਪ੍ਰਧਾਨ ਸਵਰਨਜੀਤ ਸਿੰਘ, ਗੁਰਜੰਟ ਸਿੰਘ, ਦਵਿੰਦਰ ਸਿੰਘ ,ਸੰਜੀਵ ਕੁਮਾਰ ਦਲੱਦੀ ਮੈਂਬਰ ਬਲਾਕ ਸੰਮਤੀ ,ਪ੍ਰਦੀਪ ਸ਼ਰਮਾ ਬੋਬੀ, ਗੁਰਵਿੰਦਰ ਪੱਪੀ, ਮਹਿੰਦਰ ਸਿੰਘ, ਅਵਤਾਰ ਸਿੰਘ, ਰਾਮ ਸਿੰਘ, ਅਮਰ ਸਿੰਘ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਵਿਕਰ ਸਿੰਘ ਤੋਂ ਇਲਾਵਾ ਕਿਸਾਨ ਯੂਨੀਅਨ ਅਤੇ ਪਿੰਡ ਦੇ ਲੋਕ ਹਾਜ਼ਰ ਸਨ।