ਗੁਰੂ ਤੇਗ ਬਹਾਦਰ ਪਬਲਿਕ ਸਕੂਲ ਕਰਹਾਲੀ ਸਾਹਿਬ ’ਚ ਹੋਈ ਵਿਦਾਇਗੀ ਪਾਰਟੀ
ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਕਰਹਾਲੀ ਸਾਹਿਬ ’ਚ ਹੋਈ ਵਿਦਾਇਗੀ ਪਾਰਟੀ
Publish Date: Fri, 13 Mar 2026 04:51 PM (IST)
Updated Date: Fri, 13 Mar 2026 04:54 PM (IST)
ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਗੁਰੂ ਤੇਗ ਬਹਾਦਰ ਪਬਲਿਕ ਸਕੂਲ ,ਕਰਹਾਲੀ ਸਾਹਿਬ ਵਿਚ ਦੱਸਵੀ ਜਮਾਤ ਦੇ ਵਿਦਿਆਰਥੀਆਂ ਨੂੰ ਨੌਵੀ ਜਮਾਤ ਦੇ ਵਿਦਿਆਰਥੀਆਂ ਵੱਲੋ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਜਿਸ ਵਿਚ ਨੌਵੀ ਜਮਾਤ ਦੇ ਵਿਦਿਆਰਥੀਆਂ ਵੱਲੋ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਦੱਸਵੀ ਜਮਾਤ ਦੇ ਵਿਦਿਆਰਥੀਆਂ ਦੀ ਮਾਡਲਿੰਗ ਵੀ ਕਰਵਾਈ ਗਈ, ਜਿਸ ’ਚੋਂ ਮਿਸ ਜੀ. ਟੀ. ਬੀ. ਪੀ. ਐੱਸ ਹਰਸ਼ਿੰਦਰ ਕੌਰ ਨੂੰ ਅਤੇ ਮਿਸਟਰ ਜੀਟੀਬੀਪੀਐੱਸ ਮਨਰਾਜ ਸਿੰਘ ਨੂੰ ਚੁਣਿਆ ਗਿਆ। ਸਾਰੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ।ਪ੍ਰੋਗਰਾਮ ਦੇ ਨਾਲ-ਨਾਲ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਰਿਫੈ੍ਰਸ਼ਮੈਂਟ ਤੇ ਲੰਚ ਵੀ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਅਮਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ’ਚ ਬਿਤਾਇਆ ਸਮਾਂ ਜੀਵਨ ਦੀ ਸਭ ਤੋਂ ਸੁਹਾਵਣੀ ਯਾਦ ਹੁੰਦਾ ਹੈ।ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ.ਗੁਰਮੋਹਨ ਸਿੰਘ ਵਾਲੀਆਂ ਨੇ ਇਸ ਮੌਕੇ ਤੇ ਉਚੇਚੇ ਤੌਰ ਸਕੂਲ ਨੂੰ ਵਧਾਈ ਦਿੱਤੀ।