- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਗੁਰਮਤਿ ਸਮਾਗਮ ਕਰਵਾਇਆ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਸਰਹਿੰਦ ਬਾਈਪਾਸ ਨੇੜੇ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੀ ਦੇਖਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮੁੱਖ ਸੇਵਾਦਾਰ ਸੰਤ ਬਾਬਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਸਮਾਗਮ ਵਿਚ ਸੰਤ ਗਿਆਨੀ ਠਾਕੁਰ ਸਿੰਘ ਦਮਦਮੀ ਟਕਸਾਲ ਪਟਿਆਲਾ ਵਾਲੇ, ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸਾਬਕਾ ਹੈੱਡ ਗ੍ਰੰਥੀ ਸੰਤ ਬਾਬਾ ਗੁਰਵਿੰਦਰ ਸਿੰਘ ਮਾਂਡੀ ਵਾਲੇ, ਸੰਤ ਮਨੀ ਸਿੰਘ ਪਿਹੋਵੇ ਵਾਲੇ, ਸੰਤ ਪੰਜਾਬ ਸਿੰਘ ਮਾਦਪੁਰ, ਸੰਤ ਅਨਹਦਰਾਜ ਸਿੰਘ ਨਾਨਕਸਰ ਲੁਧਿਆਣਾ, ਸੰਤ ਸੁਖਦੇਵ ਸਿੰਘ ਨਾਨਕਸਰ ਪਟਿਆਲਾ, ਸੰਤ ਚਰਨਜੀਤ ਸਿੰਘ ਭੇਡਵਾਲ, ਸੰਤ ਮਨਮੋਹਣ ਸਿੰਘ ਬਾਰਨ, ਜਥੇਦਾਰ ਬਾਬਾ ਸੰਤੋਖ ਸਿੰਘ, ਰਾਗੀ ਭਾਈ ਜਸਬੀਰ ਸਿੰਘ ਪਉੰਟਾ ਸਾਹਿਬ ਵਾਲੇ, ਭਾਈ ਅਵਤਾਰ ਸਿੰਘ ਰਾਜਪੁਰਾ, ਗਿਆਨੀ ਗੁਰਦੇਵ ਸਿੰਘ ਸਰਹਿੰਦ, ਭਾਈ ਪਰਮਜੀਤ ਸਿੰਘ ਸਰਹਿੰਦ, ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬਉਲੀ ਸਾਹਿਬ ਪੰਚਕੂਲਾ, ਸੰਤ ਬਾਬਾ ਰਣਜੀਤ ਸਿੰਘ ਤਪਾਦਰਾਜ ਮੁਹਾਲੀ, ਭਾਈ ਸੰਤ ਬਲਵਿੰਦਰ ਸਿੰਘ ਜੋਤੀ ਸਰੂਪ ਵਾਲੇ, ਸੰਤ ਬਲਜੀਤ ਸਿੰਘ ਖੇੜੀ ਗੌੜੀਆਂ, ਮਹੰਤ ਰਤਨ ਸਿੰਘ ਗੁਰਦੁਆਰਾ ਬਾਬਾ ਜੱਸਾ ਸਿੰਘ ਪਟਿਆਲਾ, ਬਾਬਾ ਤ੍ਰਿਲੋਕ ਸਿੰਘ ਉਗਾਣੀ ਸਾਹਿਬ, ਬਾਬਾ ਜੈਮਲ ਸਿੰਘ ਦੂਧਾਧਾਰੀ, ਭਾਈ ਬਰਜਿੰਦਰ ਸਿੰਘ ਪਰਵਾਨਾ, ਭਾਈ ਗੁਰਪ੍ਰੀਤ ਸਿੰਘ ਸ਼ੇਖਪੁਰਾ ਨੇ ਹਾਜ਼ਰੀ ਲਗਵਾਈ ਕੇ ਕਥਾ ਤੇ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਭਾਜਪਾ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਜੱਗਾ, ਚੇਅਰਮੈਨ ਅਛਰ ਸਿੰਘ ਭੇਡਵਾਲ, ਮਿੳਂਸਪਲ ਕਮੇਟੀ ਦੇ ਸਾਬਕਾ ਪ੍ਰਧਾਨ ਪਰਵੀਨ ਛਾਬੜਾ, ਅਕਾਲੀ ਆਗੂ ਹਰਪਾਲ ਸਿੰਘ ਸਰਾਉ, ਸੁਆਮੀ ਰਜੇਸ਼ਵਰਾ ਨੰਦ ਅੰਬਾਲਾ, ਸੁਆਮੀ ਰਾਕੇਸ਼ਾ ਨੰਦ ਰਾਜਪੁਰਾ, ਭਾਈ ਅੰਮ੍ਰਿਤਪਾਲ ਸਿੰਘ ਯੂਐੱਸਏ, ਨਰਿੰਦਰ ਸਿੰਘ ਗੋਲਡੀ, ਸਕੱਤਰ ਗੁਲਾਬ ਸਿੰਘ, ਸੈਕਟਰ ਹਰਵਿੰਦਰ ਸਿੰਘ ਟੋਨੀ, ਕਰਨਦੀਪ ਸਿੰਘ ਮੰਡੀ ਗੋਬਿੰਦਗੜ ਨੇ ਸ਼ਿਰਕਤ ਕੀਤੀ। ਮੁੱਖ ਸੇਵਾਦਾਰ ਸੰਤ ਬਾਬਾ ਪ੍ਰੀਤਮ ਸਿੰਘ ਜੀ ਵੱਲੋਂ ਆਏ ਹੋਏ ਸੰਤ ਮਹਾਂਪੁਰਸ਼ਾਂ, ਰਾਗੀ, ਕੀਰਤਨੀ ਜਥਾ ਅਤੇ ਕਥਾ ਵਾਚਕਾਂ, ਵੱਖ-ਵੱਖ ਰਾਜਨੀਤਿਕ ਆਗੂਆਂ ਅਤੇ ਸਮਾਜ ਸੇਵੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਸਟੇਜ ਦੀ ਸੇਵਾ ਭਾਈ ਹਰਪਾਲ ਸਿੰਘ ਮੁਹਾਲੀ ਵੱਲੋਂ ਨਿਭਾਈ ਗਈ। ਅਖੀਰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।