ਗੁਰਮਤਿ ਕੈਂਪ ਦੌਰਾਨ ਜੇਤੂ ਬੱਚਿਆਂ ਦਾ ਸਨਮਾਨ
ਗੁਰਮਤਿ ਕੈਂਪ ਦੇ ਦੌਰਾਨ ਜੇਤੂ ਬੱਚਿਆਂ ਦਾ ਸਨਮਾਨ
Publish Date: Wed, 10 Jun 2026 05:28 PM (IST)
Updated Date: Wed, 10 Jun 2026 05:29 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਗੁਰਦੁਆਰਾ ਸਾਹਿਬ ਜੋਤ ਸਰੂਪ ਫੋਕਲ ਪੁਆਇੰਟ ਰਾਜਪੁਰਾ ਵਿਖੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜੀਵਨ ਸਿੰਘ, ਜਨਰਲ ਸਕੱਤਰ ਐਡਵੋਕੇਟ ਸੁਬੇਗ ਸਿੰਘ, ਕੈਸ਼ੀਅਰ ਦਾਰਾ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ, ਦਿਲਬਾਗ ਸਿੰਘ, ਸੰਤ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਗੁਰਮਤਿ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਦੌਰਾਨ ਸਭ ਤੋਂ ਪਹਿਲਾਂ ਬੱਚਿਆਂ ਦੀ ਚੋਣ ਕਰਕੇ ਪਹਿਲੀ ਤੋਂ ਪੰਜਵੀਂ, ਛੇਵੀਂ ਤੋਂ ਅੱਠਵੀਂ ਤੇ ਨੌਵੀਂ ਜਮਾਤ ਤੋਂ ਉੱਪਰ ਦੇ ਸਾਰੇ ਬੱਚਿਆਂ ਦੇ ਤਿੰਨ ਗਰੁੱਪ ਬਣਾਏ ਗਏ। ਜਿਸ ਵਿੱਚ 150 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਇਹਨਾਂ ਬੱਚਿਆਂ ਨੂੰ ਸਿਖਲਾਈ ਦੇਣ ਤੋਂ ਉਪਰ ਬੀਤੇ ਦਿਨੀ ਕੈਂਪ ਇੰਚਾਰਜ ਦੀ ਨਿਗਰਾਨੀ ਦੇ ਵਿੱਚ ਬੱਚਿਆਂ ਦੇ ਸਿੱਖ ਧਰਮ ਨਾਲ ਸੰਬੰਧਿਤ ਲਿਖਤੀ ਪ੍ਰੀਖਿਆ ਅਤੇ ਮੌਖਿਕ ਪ੍ਰੀਖਿਆ ਲਈ ਗਈ। ਜਿਸ ਵਿੱਚ ਤਿੰਨੇ ਗਰੁੱਪਾਂ ’ਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੋਂ ਇਲਾਵਾ ਗੁਰਮਤਿ ਕੈਂਪ ਦੇ ਦੌਰਾਨ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ, ਸਿੱਖ ਲਿਟਰੇਚਰ ਅਤੇ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜੀਵਨ ਸਿੰਘ ਨੇ ਦੱਸਿਆ ਕਿ ਗੁਰਮਤਿ ਕੈਂਪ ਲਗਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ ਜੋੜ ਕੇ ਰੱਖਣ ਅਤੇ ਉਨਾਂ ਨੂੰ ਨਸ਼ਿਆਂ ਤੇ ਹੋਰ ਮਾੜੀਆਂ ਕੁਰੀਤੀਆਂ ਤੋਂ ਦੂਰ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਗੁਰਮਤਿ ਕੈਂਪ ਦੇ ਦੌਰਾਨ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ, ਗੁਰੂ ਸਾਹਿਬਾਨਾਂ ਦੇ ਜੀਵਨ ਦੇ ਸਬੰਧ ’ਚ ਜਾਣਕਾਰੀ ਸਣੇ ਸਿੱਖ ਧਰਮ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਇਸ ਕੈਂਪ ਦੌਰਾਨ ਸਹਿਜ ਪਾਠ ਸੇਵਾ ਕਮੇਟੀ ਦੇ ਵੱਲੋਂ ਪੁੱਜੇ ਸਤਨਾਮ ਸਿੰਘ ਵੱਲੋਂ ਆਪਣੇ ਵਡਮੁੱਲੇ ਵਿਚਾਰਾਂ ਦੇ ਨਾਲ ਬੱਚਿਆਂ ਨੂੰ ਸਿੱਖ ਧਰਮ ਦੇ ਬਾਰੇ ਅਤੇ ਗੁਰਬਾਣੀ ਨੂੰ ਕੰਠ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਦੀ ਸਮਾਪਤੀ ਤੇ ਵਿਸ਼ੇਸ਼ ਤੌਰ ’ਤੇ ਵਾਰਡ ਨੰਬਰ ਤਿੰਨ ਤੋਂ ਕੌਂਸਲਰ ਰੁਪਿੰਦਰ ਕੌਰ ਸਰਵਾਰਾ, ਐਡਵੋਕੇਟ ਸੁਖਚੈਨ ਸਿੰਘ ਸਰਵਾਰਾ, ਗੁਰੀ ਚਹਿਲ, ਐਡਵੋਕੇਟ ਅਮਨ ਸੰਧੂ, ਸੁਰਿੰਦਰ ਸਿੰਘ ਸਮੇਤ ਕਮੇਟੀ ਦੇ ਮੈਂਬਰ ਅਤੇ ਕੈਂਪ ਨੂੰ ਸਫਲ ਬਣਾਉਣ ਦੇ ਲਈ ਡਿਊਟੀਆਂ ਕਰਨ ਵਾਲੇ ਸੇਵਾਦਾਰ ਹਾਜ਼ਰ ਸਨ।