ਟਰੰਪ ਦਾ ਪੁਤਲਾ ਤੇ ਬੰਗਲਾਦੇਸ਼ ਦਾ ਝੰਡਾ ਸਾੜ ਕੇ ਪ੍ਰਗਟਾਇਆ ਰੋਸ
ਅਮਰੀਕਾ ਦੇ ਰਾਸ਼ਟਰਪਤੀ ਡੋਰਨਲ ਟਰੰਪ ਦਾ ਪੁੱਤਲਾ ਤੇ ਬੰਗਲਾਦੇਸ਼ ਦਾ ਝੰਡਾ ਸਾੜ ਕੇ ਕੀਤਾ ਵਿਰੋਧ ਪ੍ਰਦਰਸ਼ਨ
Publish Date: Thu, 08 Jan 2026 05:27 PM (IST)
Updated Date: Thu, 08 Jan 2026 05:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਸ਼ਿਵ ਸੈਨਾ ਸ਼ੇਰੇ ਹਿੰਦ ਦੇ ਰਾਸ਼ਟਰੀ ਪ੍ਰਧਾਨ ਬਲਜੀਤ ਸਿੰਘ ਢਿੱਲੋਂ ਤੇ ਰਾਸ਼ਟਰੀ ਯੁਵਾ ਪ੍ਰਧਾਨ ਰਾਹੁਲ ਗਏ ਦੇ ਦਿਸ਼ਾ ਨਿਰਦੇਸ਼ਾਂ ’ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਅਤੇ ਬੰਗਲਾਦੇਸ਼ ਦਾ ਝੰਡਾ ਸਾੜ ਕੇ ਕੜਾਹ ਵਾਲਾ ਚੌਂਕ ਵਿਖੇ ਨਾਅਰੇਬਾਜ਼ੀ ਕਰ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼ਿਵ ਸੈਨਾ ਸ਼ੇਰੇ ਹਿੰਦ ਦੇ ਜ਼ਿਲ੍ਹਾ ਪ੍ਰਧਾਨ ਗੁਰਜੋਤ ਗੋਲਡੀ ਅਤੇ ਕਾਨੂੰਨੀ ਸਲਾਹਕਾਰ ਵਿਨੋਦ ਕੁਮਾਰ ਨੱਢਾ ਐਡਵੋਕੇਟ ਨੇ ਕਿਹਾ ਕਿ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਇਕ ਝੂਠਾ ਤੇ ਛਲ ਕਪਟੀ ਹੰਕਾਰੀ ਇਨਸਾਨ ਅਤੇ ਭਾਰਤ ਦਾ ਦੁਸ਼ਮਣ ਹੈ। ਜਿਹੜਾ ਕਿ ਵਾਰ ਵਾਰ ਭਾਰਤ ਨੂੰ ਧਮਕਾਉਂਦਾ ਆ ਰਿਹਾ ਹੈ ਪਰ ਟਰੰਪ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਵਾਸੀ ਕਦੇ ਝੁਕਣਗੇ ਨਹੀਂ ਬਸ ਅੱਗੇ ਵੱਧਦੇ ਜਾਣਗੇ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵੱਲੋਂ ਦਿਨ ਪ੍ਰਤੀ ਦਿਨ ਬੇਗੁਨਾਹ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ। ਹਿੰਦੂਆਂ ਦੇ ਘਰਾਂ ਤੇ ਦੁਕਾਨਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਹ ਸਭ ਕੁੱਝ ਬੰਗਲਾਦੇਸ਼ਾਂ ਦੇ ਰਾਸ਼ਟਰਪਤੀ ਯਨੂਸ ਜਿਹਾਦਿਆਂ ਦੇ ਇਸ਼ਾਰੇ ਨਾਲ ਹੋ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਬੰਗਲਾਦੇਸ਼ ’ਤੇ ਇਕ ਜ਼ਬਰਦਸਤ ਹਵਾਈ ਹਮਲਾ ਕੀਤਾ ਜਾਵੇ ਅਤੇ ਹਿੰਦੂਆਂ ਨੂੰ ਉੱਥੋਂ ਸੁਰੱਖਿਅਤ ਕੱਢ ਕੇ ਭਾਰਤ ਵਿਚ ਸ਼ਰਨ ਦਿੱਤੀ ਜਾਵੇ ਅਤੇ ਬੰਗਲਾਦੇਸ਼ ਦੇ ਰਾਸ਼ਟਰਪਤੀ ਯੁਨੂਸ ਨੂੰ ਭਾਰਤ ਲਿਆਕੇ ਸ਼ਰੇਆਮ ਫਾਂਸੀ ਦੇਣੀ ਚਾਹੀਦੀ ਹੈ। ਇਸ ਮੌਕੇ ਰਾਜ ਸਿੰਘ, ਸੁਰਿੰਦਰ ਕੁਮਾਰ, ਸੰਜੀਵ ਬਾਤਿਸ਼, ਐਡਵੋਕੇਟ ਅਨਿਲ ਸਹਿਗਲ, ਸੁਰਿੰਦਰ ਚੌਹਾਨ ਐਡਵੋਕੇਟ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਕਪੂਰ, ਹਰਵਿੰਦਰ ਸਿੰਘ, ਨੀਲਮ ਸ਼ਰਮਾ, ਅਮਰਿੰਦਰ ਸਿੰਘ ਆਹਲੂਵਾਲੀਆ, ਮਨਜੀਤ ਸਿੰਘ, ਜ਼ਸਵਿੰਦਰ ਸਿੰਘ, ਵਿਪਨ ਭੱਲਾ, ਸੁਰਜੀਤ ਸਿੰਘ, ਚੰਨਾ, ਵੀਰੂ, ਦਿਪਾ ਆਦਿ ਸ਼ਿਵ ਸ਼ੈਨਾ ਸ਼ੇਰੇ ਹਿੰਦ ਦੇ ਨੇਤਾ ਹਾਜ਼ਰ ਸਨ।