ਧੀਆਂ ਦੇ ਵਿਆਹ ਲਈ ਮਦਦ ਕਰਨਾ ਸ਼ਲਾਘਾਯੋਗ : ਗੁਰਜੰਟ
ਲੋਡ਼ਵੰਦ ਧੀ ਦੇ ਵਿਆਹ ਲਈ ਮਦਦ ਕਰਨਾ ਸ਼ਲਾਘਾਯੋਗ: ਗੁਰਜੰਟ ਨਿਜਾਮਪੁਰ
Publish Date: Sun, 22 Mar 2026 05:26 PM (IST)
Updated Date: Sun, 22 Mar 2026 05:28 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਲੋਡ਼ਵੰਦ ਪਰਿਵਾਰ ਦੀ ਲਡ਼ਕੀ ਦੇ ਵਿਆਹ ਸਮੇਂ ਮਦਦ ਕਰਨਾ ਕਿਸੇ ਨੇਕ ਕਾਰਜ ਤੋਂ ਘੱਟ ਨਹੀਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਨਿਜਾਮਪੁਰ ਨੇ ਕਰਦਿਆਂ ਕਿਹਾ ਕਿ ਹਰ ਇਕ ਇਨਸਾਨ ਨੂੰ ਆਪਣੀ ਦਸਾਂ ਨੋਹਾਂ ਦੀ ਕਮਾਈ ’ਚੋਂ ਕੁੱਝ ਹਿੱਸਾ ਕੱਢ ਕੇ ਕਿਸੇ ਨੇਕ ਕੰਮ ’ਤੇ ਲਾਉਣਾ ਚਾਹੀਦਾ ਹੈ, ਤਾਂ ਜੋ ਕਿਸੇ ਲੋਡ਼ਵੰਦ ਦੀ ਮਦਦ ਹੋ ਸਕੇ ਤੇ ਕੋਈ ਵੀ ਧੀ ਆਪਣੇ ਆਪ ਨੂੰ ਇੱਕਲਾ ਮਹਿਸੂਸ ਨਾ ਕਰੇ। ਇਸ ਮੌਕੇ ਉਨ੍ਹਾਂ ਵੱਲੋਂ ਇਕ ਲੋਡ਼ਵੰਦ ਪਰਿਵਾਰ ਨੂੰ ਉਨਾਂ ਦੀ ਧੀ ਦੇ ਵਿਆਹ ਸਮੇਂ ਕਰਿਆਨਾ ਦਾ ਸਾਰਾ ਸਮਾਨ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਅਜਿਹੇ ਸਮਾਜ ਸੇਵੀ ਕੰਮਾਂ ’ਚ ਹਿੱਸਾ ਪਾਉਂਦੇ ਰਹਿੰਦੇ ਹਨ ਅਤੇ ਅੱਗੇ ਨੂੰ ਵੀ ਸਮੇਂ ਸਮੇਂ ਤੇ ਸੇਵਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜਾਂ ਵਿਚ ਹਰ ਇੱਕ ਨੂੰ ਅਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਕਿਸੇ ਲੋਡ਼ਵੰਦ ਪਰਿਵਾਰ ਦੀ ਕੁਝ ਮਦਦ ਹੋ ਸਕੇ।