ਨਾਭਾ ਵਿਖੇ ਵਿਧਾਇਕ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਦੀ ਸ਼ੁਰੂਆਤ
ਨਾਭਾ ਵਿਖੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾ ਦੀ ਸ਼ੁਰੂਆਤ
Publish Date: Sun, 11 Jan 2026 06:06 PM (IST)
Updated Date: Sun, 11 Jan 2026 06:09 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਵਿਚ ਮੌਜੂਦਾ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮਾਰਚ ਸ਼ਹਿਰ ਦੇ ਵਾਰਡ ਨੰਬਰ ਇਕ ਵਾਰਡ ਨੰਬਰ 11 ਵਾਰਡ ਨੰਬਰ 16 ਤੇ ਵਾਰਡ ਨੰਬਰ 20 ਵਿਚ ਕੱਢਿਆ ਗਿਆ। ਗੱਲਬਾਤ ਦੌਰਾਨ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਜੋ ਨਸ਼ਿਆਂ ਦੇ ਖ਼ਿਲਾਫ਼ ਦੂਸਰਾ ਬੜਾ ਸ਼ੁਰੂ ਕੀਤਾ ਗਿਆ, ਉਸ ਵਿਚ ਕੋਈ ਵੀ ਵਿਅਕਤੀ ਜੇਕਰ ਉਸ ਦੇ ਆਲੇ ਦੁਆਲੇ ਕੋਈ ਭੱਦਰ ਪੁਰਸ਼ ਨਸ਼ਾ ਵੇਚਦਾ ਤਾਂ ਉਸਦੀ ਜਾਣਕਾਰੀ ਦੇ ਸਕਦਾ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਜਿੱਥੇ ਅਮਲ ਵਿੱਚ ਲਿਆਂਦੀ ਜਾਵੇਗੀ ਉੱਥੇ ਹੀ ਕੋਈ ਵੀ ਕੌਂਸਲਰ ਸਰਪੰਚ ਜਾਂ ਕੋਈ ਹੋਰ ਆਗੂ ਨਸ਼ਾ ਵੇਚਣ ਵਾਲੇ ਦੀ ਗ੍ਰਿਫਤਾਰੀ ਹੋਣ ਉਪਰੰਤ ਜਮਾਨਤ ਨਹੀਂ ਕਰਾਵੇਗਾ ਨਾ ਹੀ ਉਸਦੀ ਸਿਫਾਰਿਸ਼ ਕਰੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਹੱਥਾਂ ਵਿਚ ਨਸ਼ਿਆਂ ਖ਼ਿਲਾਫ਼ ਲਿਖੇ ਸਲੋਗਨ ਦੀਆਂ ਫੱਟੀਆਂ ਫੜੀਆਂ ਹੋਈਆਂ ਸਨ ਤੇ ਵਿਧਾਇਕ ਵੱਲੋਂ ਹੱਥ ਵਿਚ ਸਪੀਕਰ ਫੜ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ। ਇਸ ਮੌਕੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਅਮਰਦੀਪ ਸਿੰਘ ਖੰਨਾ, ਸਾਬਕਾ ਕੌਂਸਲਰ ਕਸ਼ਮੀਰ ਸਿੰਘ ਲਾਲਕਾ, ਨਗਰ ਕੌਂਸਲ ਨਾਭਾ ਦੇ ਕਾਰਜਕਾਰੀ ਪ੍ਰਧਾਨ ਜਸਦੀਪ ਸਿੰਘ ਖੰਨਾ , ਭੁਪੇਸ਼ ਕੁਮਾਰ ਭਾਸ਼ੀ, ਰਵੀ ਕੁਮਾਰ, ਭੁਪਿੰਦਰ ਸਿੰਘ ਕਲਰਮਾਜਰੀ, ਸੌਰਵ ਸੱਬਰਵਾਲ ਐੱਸਐੱਚਓ ਕੋਤਵਾਲੀ ਨਾਭਾ, ਸਲੀਮ ਮੁਹੰਮਦ, ਸੁਖਦੀਪ ਸਿੰਘ ਖਹਿਰਾ, ਮਾਸਟਰ ਅਮਰੀਕ ਸਿੰਘ, ਜਸਵੀਰ ਸਿੰਘ , ਗੋਨਾ ਗਰਗ, ਗੁਰਲਾਲ ਸਿੰਘ ਮੱਲੀ ਚੇਅਰਮੈਨ , ਜਸਵਿੰਦਰ ਸਿੰਘ ਅੱਚਲ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਅਹੁਦੇਦਾਰਾਂ ਮੋਜੂਦ ਸਨ।